ਦੁਨੀਆ ਭਰ ’ਚ ਸਿੱਖ ਇੱਕ ਤਾਕਤ ਵਜੋਂ ਉਭਰੇ- ਗਿ. ਹਰਨਾਮ ਸਿੰਘ ਖ਼ਾਲਸਾ
ਅੰਮਿ੍ਰਤਸਰ, 4 ਅਕਤੂਬਰ (ਪੰਜਾਬ ਪਸੋਟ ਬਿਊਰੋ) – ਜਗਮੀਤ ਸਿੰਘ ਨੂੰ ਕੈਨੇਡਾ ਵਿਖੇ ਐਨ.ਡੀ.ਪੀ ਦਾ ਆਗੂ ਬਣਨ ’ਤੇ ਦਮਦਮੀ ਟਕਸਾਲ ਨੇ ਵਧਾਈ ਦਿੱੱਤੀ
ਹੈ।ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਵਿਦੇਸ਼ਾਂ ਦੀਆਂ ਸਰਕਾਰਾਂ ਅਤੇ ਉਥੋਂ ਦੇ ਲੋਕ ਸਿਖ ਭਾਈਚਾਰੇ ਦੀ ਇਮਾਨਦਾਰੀ, ਲਗਨ ਅਤੇ ਮਿਹਨਤ ਨੂੰ ਵੱਡਾ ਮਹੱਤਵ ਦੇ ਰਹੇ ਹਨ।ਪਰ ਅਫ਼ਸੋਸ ਦੀ ਗੱਲ ਹੈ ਕਿ ਭਾਰਤ ਦੀ ਆਜ਼ਾਦੀ ਲਈ ਸਭ ਤੋਂ ਵਧ ਯੋਗਦਾਨ ਪਾਉਣ ’ਤੇ ਵੀ ਇਥੋਂ ਦੀਆਂ ਸਰਕਾਰਾਂ ਸਿੱਖਾਂ ਨੂੰ ਜਬਰ ਜ਼ੁਲਮ ਦਾ ਨਿਸ਼ਾਨਾ ਬਣਾਉਣ ’ਤੇ ਤੁਲੀਆਂ ਰਹੀਆਂ ਹਨ।
ਉਨਾਂ ਕਿਹਾ ਕਿ ਸਿੱਖ ਜਿਸ ਵੀ ਦੇਸ਼ ਵਿੱਚ ਗਏ ਉਥੇ ਆਪਣੀ ਕਾਬਲੀਅਤ ਨਾਲ ਉੱਚ ਅਹੁਦਿਆਂ ਤਕ ਪਹੁੰਚੇ ਹਨ।ਸੇਵਾ, ਪ੍ਰਸ਼ਾਸਨਿਕ ਅਤੇ ਵਪਾਰਕ ਖੇਤਰਾਂ ’ਚ ਉਹਨਾਂ ਆਪਣੀ ਵੱਖਰੀ ਪਛਾਣ ਬਣਾਈ ਹੈ।ਕੈਨੇਡਾ ਵਿੱਚ ਪ੍ਰਮੁੱਖ ਵਿਰੋਧੀ ਪਾਰਟੀ ਨਿਊ ਡੈਮੋਕਰੈਟਿਕ ਪਾਰਟੀ (ਐਨ.ਡੀ.ਪੀ) ਦੇ ਆਗੂ ਦੀ ਚੋਣ ਜਿੱੱਤਣ ’ਤੇ ਜਗਮੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਦੀ ਕਾਮਯਾਬੀ ਦੀ ਬਦੌਲਤ ਅੱਜ ਦੁਨੀਆ ਭਰ ’ਚ ਸਿੱਖ ਇੱਕ ਤਾਕਤ ਵਜੋਂ ਉੱਭਰੇ ਹਨ। ਕੈਨੇਡਾ ਦੇ ਲੋਕਾਂ ਵੱਲੋਂ ਇੱਕ ਸਿੱਖ ’ਤੇ ਵੱਡਾ ਵਿਸ਼ਵਾਸ ਪ੍ਰਗਟ ਕਰਨਾ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।ਉਹਨਾਂ ਕਿਹਾ ਕਿ ਜਗਮੀਤ ਸਿੰਘ ਇਸ ਅਹੁੱਦੇ ਉੱਪਰ ਪਹੁੰਚਣ ਵਾਲੇ ਨਾ ਕੇਵਲ ਪਹਿਲੇ ਅੰਮਿ੍ਰਤਧਾਰੀ ਸਿੱਖ ਹਨ, ਸਗੋਂ ਕਿਸੇ ਕੈਨੇਡੀਅਨ ਸਿਆਸੀ ਪਾਰਟੀ ਦੇ ਕੌਮੀ ਪ੍ਰਧਾਨ ਚੁਣੇ ਜਾਣ ਵਾਲੇ ਗੈਰ ਗੋਰੇ ਸਿਆਸਤਦਾਨ ਬਣ ਕੇ ਇਤਿਹਾਸ ਵੀ ਰਚਿਆ ਹੈ।ਇਨਸਾਫ਼, ਲੋਕ ਹੱਕਾਂ ਲਈ ਡੱਟ ਕੇ ਲੜਨ ਵਾਲੇ ਅਤੇ ’84 ਦੇ ਸਿੱਖ ਨਸਲਕੁਸ਼ੀ ਦੇ ਵਿਰੋਧ ’ਚ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਪ੍ਰਤੀ ਹਮੇਸ਼ਾਂ ਸੰਘਰਸ਼ਸ਼ੀਲ ਰਹ।ਪ੍ਰਗਤੀਸ਼ੀਲ ਨੌਜਵਾਨ ਅਤੇ ਯੂਥ ਆਈਕੋਨ ਬਣੇ ਜਗਮੀਤ ਸਿੰਘ ਦੀ ਲਿਆਕਤ ਹਿੰਮਤ ਅਤੇ ਸਿਆਸੀ ਸੂਝ ਬੂਝ ਨੇ ਸਿੱਖਾਂ ਦਾ ਅਕਸ ਨਾ ਕੇਵਲ ਕੈਨੇਡੀਅਨ ਭਾਈਚਾਰੇ ’ਚ ਹੀ ਸਗੋਂ ਪੂਰੇ ਵਿਸ਼ਵ ਵਿੱਚ ਵੀ ਸਿੱਖਾਂ ਦੇ ਅਕਸ ਨੂੰ ਹੋਰ ਚਮਕਾਇਆ ਹੈ।ਉਹਨਾਂ ਆਸ ਪ੍ਰਗਟ ਕੀਤੀ ਕਿ ਜਗਮੀਤ ਸਿੰਘ ਕੈਨੇਡਾ ਦੇ ਪ੍ਰਧਾਨ ਮੰਤਰੀ ਬਣ ਕੇ ਦੇਸ਼ ਅਤੇ ਸਮਾਜ ਨੂੰ ਹੋਰ ਬੁਲੰਦੀਆਂ ਤੱਕ ਲੈ ਕੇ ਜਾਣਗੇ।
ਉਨਾਂ ਕਿਹਾ ਕਿ ਉੱੱਘੇ ਆਜ਼ਾਦੀ ਘੁਲਾਟੀਏ ਅਤੇ ਰਿਆਸਤੀ ਪਰਜਾ ਮੰਡਲ ਦੇ ਮੋਢੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤਰੇ ਜਗਮੀਤ ਸਿੰਘ ਨੌਜੁਆਨ ਪੀੜੀ ਲਈ ਸਿੱਖੀ ਸਰੂਪ ਵਿੱਚ ਅੱਗੇ ਵਧਣ ਪ੍ਰਤੀ ਪ੍ਰੇਰਨਾ ਸਰੋਤ ਵਜੋਂ ਸਾਹਮਣੇ ਆਏ ਹਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media