ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲ ਰਹੇ ਮੁੱਖ ਅਦਾਰੇ
ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਲਈ ਬੜੇ ਮਾਣ ਦੀ ਗਲ ਹੈ ਕਿ ਸਕੂਲ ਨੂੰ 5 ਤੋਂ 8 ਅਕਤੂਬਰ ਤੱਕ ਸੀ.ਬੀ.ਐਸ.ਈ ਕਲੱਸਟਰ ਯੜੀ ਟੇਬਲ ਟੈਨਿਸ ਟੂਰਨਾਮੈਂਟ 2017 ਦੀ ਮੇਜ਼ਬਾਨੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਸਕੂਲ ਦੇ ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਦੱਸਿਆ ਕਿ ਸੀ.ਬੀ.ਐਸ.ਈ ਵੱਲੋਂ ਹਰ ਸਾਲ ਅੰਤਰ ਸਕੂਲ ਕਲੱਸਟਰ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਖੇਡਾਂ ਵਿਚ ਭਾਗ ਲੈਣ ਦਾ ਮੌਕਾ ਪ੍ਰਦਾਨ ਕੀਤਾ ਜਾ ਸਕੇ।ਇਸ ਸਾਲ ਇਹਨਾਂ ਖੇਡਾਂ ਨਾਲ ਸੰਬੰਧਿਤ ਟੇਬਲ-ਟੈਨਿਸ ਮੁਕਾਬਲੇ ਜੀ. ਟੀ. ਰੋਡ ਸਕੂਲ ਵਿਖੇ ਆਯੋਜਿਤ ਕੀਤੇ ਜਾ ਰਹੇ ਹਨ।ਇਹਨਾਂ ਮੁਕਾਬਲਿਆਂ ਵਿੱਚ ਪੰਜਾਬ ਅਤੇ ਜੰਮੂ-ਕਸ਼ਮੀਰ ਦੇ 52 ਸੀ.ਬੀ.ਐਸ.ਈ ਸਕੂਲਾਂ ਦੀਆਂ ਟੀਮਾਂ ਦੇ 550 ਵਿਦਿਆਰਥੀ ਹਿੱਸਾ ਲੈਣਗੇ।ਇਹਨਾਂ ਮੁਕਾਬਲਿਆਂ ਦਾ ਉਦਘਾਟਨੀ ਸਮਾਰੋਹ ਮਿਤੀ 05 ਅਕਤੂਬਰ 2017 ਨੂੰ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਅੰਮ੍ਰਿਤਸਰ ਕੇਂਦਰੀ ਤੋਂ ਵਿਧਾਇਕ ਓ.ਪੀ.ਸੋਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਸਮਾਰੋਹ ਦੀ ਪ੍ਰਧਾਨਗੀ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਵੱਲੋਂ ਕੀਤੀ ਜਾਵੇਗੀ।ਸਮਾਪਨ ਸਮਾਰੋਹ 8 ਅਕਤੂਬਰ 2017 ਨੂੰ ਆਯੋਜਿਤ ਕੀਤਾ ਜਾਵੇਗਾ।ਸਕੂਲ ਵਿੱਚ ਲੜਕੇ ਅਤੇ ਲੜਕੀਆਂ, ਦੋਹਾਂ ਦੇ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਗਿਆ ਹੈ।ਸਾਰੇ ਪ੍ਰਬੰਧ ਸੀ.ਬੀ.ਐਸ.ਈ ਵਲੋਂ ਦਿਤੇ ਗਏ ਨਿਰਦੇਸ਼ਾਂ ਅਨੁਸਾਰ ਕੀਤੇ ਗਏ ਹਨ।ਮੇਜ਼ਬਾਨ ਸਕੂਲ ਵਿਖੇ ਸਾਰੇ ਮੁਕਾਬਲਿਆਂ ਦੌਰਾਨ ਸੀ.ਬੀ.ਐਸ.ਈ ਦਾ ਝੰਡਾ ਫਹਿਰਾਇਆ ਜਾਵੇਗਾ।ਸਕੂਲ ਵਲੋਂ ਪ੍ਰਤਿਯੋਗੀਆਂ ਦੇ ਰਹਿਣ ਅਤੇ ਖਾਣ-ਪੀਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚਢਾ ਨੇ ਸਕੂਲ ਦੇ ਪਿ੍ਰੰਸੀਪਲ ਅਤੇ ਸਟਾਫ ਨੂੰ ਇਹਨਾਂ ਮੁਕਾਬਲਿਆਂ ਦੀ ਵਧੀਆ ਮੇਜ਼ਬਾਨੀ ਅਤੇ ਸਮੁਚੇ ਸਮਾਰੋਹ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿਤੀਆਂ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media