Sunday, October 11, 2026

ਨੋਜਵਾਨਾਂ ਨੂੰ ਮੱਤਦਾਨ ਕਰਨ ਲਈ ਕੀਤਾ ਜਾਗਰੁਕ

PPN0810201720ਪਠਾਨਕੋਟ, 7 ਅਕਤੂਬਰ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣ ਹਲਕਾ -01 ਗੁਰਦਾਸਪੁਰ ਦੀ ਉਪ ਚੋਣ 2017 ਲਈ ਭਾਰਤੀ ਚੋਣ ਆਯੋਗ ਦੇ ਵੋਟਰ ਜਾਗਰੂਕਤਾ ਪ੍ਰੋਗਰਾਮ ਸਵੀਪ ਵੱਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਡਿਪਟੀ ਕਮਿਸ਼ਨਰ ਦਫਤਰ ਵਿਖੇ ਇਕ ਵਿਸ਼ੇਸ ਪ੍ਰੋਜੈਕਟ ਕੀਤਾ ਗਿਆ। ਜਿਸ ਵਿੱਚ ਜਾਗਰੁਕਤਾ ਪ੍ਰੋਗਰਾਮ ਅਧੀਨ ਸ੍ਰੀਮਤੀ ਨੀਲਿਮਾ ਜਿਲਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਪਠਾਨਕੋਟ  ਨੇ ਵੋਟਰਾਂ ਨੂੰ  ਜਾਗਰੁਕ ਕਰਨ ਲਈ ਇਕ “ਪੋਲ ਵੋਟ ਪਠਾਨਕੋਟ ਪੋੋਲ ਵੋਟ ਪਠਾਨਕੋਟ” ਸਲੋਗਨ ਜਾਰੀ ਕੀਤਾ।ਇਸ ਮੋਕੇ ਕੁਲਵੰਤ ਸਿੰਘ ਵਧੀਕ ਜਿਲਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ), ਨਰੇਸ ਮਹਾਜਨ ਸਵੀਪ ਨੋਡਲ ਅਫਸਰ, ਰਾਮ ਲੁਭਾਇਆ ਨੋਡਲ ਅਫਸਰ ਐਮ.ਸੀ.ਐਮ.ਸੀ-ਕਮ-ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ, ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਅਤੇ ਹੋਰ ਜਿਲਾ ਅਧਿਕਾਰੀ ਹਾਜ਼ਰ ਸਨ।
ਇਸ ਮੋਕੇ ਤੇ ਸ੍ਰੀਮਤੀ ਨੀਲਿਮਾ ਜਿਲਾ ਚੋਣ ਅਧਿਕਾਰੀ ਨੇ ਕਿਹਾ ਕਿ ਇਹ ਸਵੀਪ ਵੱਲੋਂ ਨੋਡਲ ਅਫਸ਼ਰ ਨਰੇਸ ਮਹਾਜਨ ਵਲੋਂ ਮੁੱਖ ਚੋਣ ਅਧਿਕਾਰੀ ਪੰਜਾਬ ਦੀ ਆਗਿਆ ਤੋਂ ਬਾਅਦ ਇਹ ਸਲੋਗਨ ਤਿਆਰ ਕੀਤਾ ਹੈ ਜੋ ਕਿ ਵੋਟਰਾਂ ਨੂੰ ਵੋਟ ਪਾਉਂਣ ਲਈ ਪ੍ਰੇਰਿਤ ਕਰਦਾ ਹੈ। ਉਨਾਂ ਕਿਹਾ ਕਿ `ਪੋਲ ਵੋਟ ਪਠਾਨਕੋਟ ਪੋੋਲ ਵੋਟ ਪਠਾਨਕੋਟ` ਵਿੱਚ ਵੋਟਰਾਂ ਨੂੰ ਸੁਨੇਹਾ ਦਿੱਤਾ ਗਿਆ ਹੈ ਕਿ ਆਪਣੇ ਵੋਟ ਦੇ ਅਧਿਕਾਰੀ ਦਾ ਪ੍ਰਯੋਗ ਜਰੂਰ ਕਰੋ।ਉਨਾਂ ਜਿਲਾ ਪਠਾਨਕੋਟ ਦੇ ਨੋਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆਪਣੇ ਵੋਟ ਦਾ ਇਸਤੇਮਾਲ ਜਰੂਰ ਕਰੋ ਅਤੇ ਵੋਟ ਜਰੂਰ ਪਾਓ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply