ਚੌਂਕ ਮਹਿਤਾ, 8 ਅਕਤੂਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਬਾਬਾ ਬਕਾਲਾ ਸਾਹਿਬ ਤੋਂ ਰੋਜ਼ਾਨਾ ਅਜੀਤ ਦੇ ਪ੍ਰਤੀਨਿੱਧ, ਫੀਲਡ ਪੱਤਰਕਾਰ
ਐਸੋਸੀਏਸ਼ਨ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਬਲਵਿੰਦਰ ਸਿੰਘ ਅਠੌਲ਼ਾ, ਜੋਗਿੰਦਰ ਸਿੰਘ ਅਠੌਲਾ ਅਤੇ ਤੇਜਿੰਦਰ ਸਿੰਘ ਅਠੌਲਾ ਨੂੰ ਉਦੋਂ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਸੁਰਜੀਤ ਕੌਰ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ।85 ਵਰਿਆਂ ਦੇ ਮਾਤਾ ਸੁਰਜੀਤ ਕੌਰ ਇਲਾਕੇ ਦੀ ਨਾਮਵਰ ਸ਼ਖਸ਼ੀਅਤ ਮਰਹੂਮ ਪ੍ਰਿਥੀਪਾਲ ਸਿੰਘ ਅਠੌਲਾ ਬਾਨੀ ਸੰਪਾਦਕ ਕੌਮੀ ਸਵਤੰਤਰ ਧਰ ਪਤਨੀ ਸਨ।ਅੱਜ ਬਾਅਦ ਦੁਪਿਹਰ ਉਹਨਾਂ ਦਾ ਅੰਤਿਮ ਸਸਕਾਰ ਬਾਬਾ ਬਕਾਲਾ ਸਾਹਿਬ ਦੇ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ ।
ਇਸ ਮੌਕੇ ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵੱਲੋਂ ਅੰਮ੍ਰਿਤਸਰ ਸਬ ਆਫਿਸ ਦੇ ਇੰਚਾਰਜ ਜਸਵੰਤ ਸਿੰਘ ਜੱਸ ਨੇ ਮਾਤਾ ਜੀ ਦੀ ਮ੍ਰਿਤਕ ਦੇਹ ਤੇ ਦੁਸ਼ਾਲਾ ਭੇਟ ਕੀਤਾ।ਫੀਲਡ ਪੱਤਰਕਾਰ ਐਸੋਸੀਏਸ਼ਨ, ਪੰਜਾਬੀ ਸਾਹਿਤ ਸਭਾ, ਕੇਂਦਰੀ ਪੰਜਾਬੀ ਲੇਖਕ ਸਭਾ, ਗੁ: ਨੌਵੀਂ ਪਾਤਸ਼ਾਹੀ, ਸ਼ਿਵ ਮੰਦਰ ਕਮੇਟੀ, ਬਾਬਾ ਨਾਮਦੇਵ ਸਭਾ, ਸ੍ਰੀ ਨਾਮਦੇਵ ਸ਼੍ਰੋਮਣੀ ਦੀਵਾਨ ਘੁਮਾਣ ਅਤੇ ਹੋਰ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਮਾਤਾ ਜੀ ਨੂੰ ਦੁਸ਼ਾਲੇ ਭੇਟ ਕੀਤੇ ਗਏ।ਅੰਤਿਮ ਸਸਕਾਰ ਮੌਕੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਸਬਕਾ ਵਿਧਾਇਕ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ, ਸਾਬਕਾ ਵਿਧਾਇਕ ਮਲਕੀਤ ਸਿੰਘ ਏ.ਆਰ, ਅਵਤਾਰ ਸਿੰਘ ਉਮਰਾ ਨੰਗਲ ਚੀਫ ਇੰਜੀਂਅਰ ਸੇਵਾ ਮੁਕਤ, ਸਰਪੰਚ ਸ੍ਰੀਮਤੀ ਹਰਪ੍ਰੀਤ ਕੌਰ ਉਮਰਾ ਨੰਗਲ, ਮਾਝਾ ਜੋਨ ਦੇ ਜਨਰਲ ਸਕੱਤਰ ਹਰਜੀਤ ਸਿੰਘ ਮੀਆਂਵਿੰਡ, ਮੈਨੇਜਰ ਭਾਈ ਮੇਜਰ ਸਿੰਘ ਅਰਜਨਮਾਂਗਾ, ਮੀਤ ਮੇਨੇਜਰ ਮੋਹਨ ਸਿੰਘ ਕੰਗ, ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ, ਪ੍ਰਿੰਸੀਪਲ ਦਿਲਬਾਗ ਸਿੰਘ ਮਾਨ, ਅਜੀਤ ਸਮਾਚਾਰ ਸਬ ਆਫਿਸ ਦੇ ਇੰਚਾਰਜ ਰਜੇਸ਼ ਕੁਮਾਰ, ਅਮਰਜੀਤ ਸਿੰਘ ਧੂਲਕਾ,, ਸੈਕਟਰੀ ਮਾ. ਇਕਬਾਲ ਸਿੰਘ, ਸਮਾਜਸੇਵੀ ਬਖਸ਼ੀ ਠਾਣੇਵਾਲ, ਸਰਪੰਚ ਪ੍ਰਮਿੰਦਰਜੀਤ ਸਿੰਘ ਪੰਮਾ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀ: ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ, ਪਟਵਾਰ ਯੂਨੀਅਨ ਦੇ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ, ਪੱਤਰਕਾਰ ਭਾਈਚਾਰੇ ਵੱਲੋਂ ਹਰਜੀਤਪ੍ਰੀਤ ਸਿੰਘ ਕੰਗ, ਜੋਗਿੰਦਰ ਸਿੰਘ ਮਾਣਾ, ਅਮਨ ਬੱਲ ਰਜਧਾਨ, ਧਰਵਿੰਦਰ ਸਿੰਘ ਔਲਖ, ਹਰਜੀਤ ਸਿੰਘ ਬੁਤਾਲਾ, ਰਣਜੀਤ ਸਿੰਘ ਸੰਧੂ, ਅਮਰਜੀਤ ਸਿੰਘ ਬੁੱਟਰ, ਪਰਮਜੀਤ ਸਿੰਘ ਰੱਖੜਾ, ਗੁਰਪ੍ਰੀਤ ਧੰਜਲ, ਗੌਰਵ ਜੋਸ਼ੀ, ਸੂਖਵਿੰਦਰ ਸਿੰਘ ਚਾਹਲ, ਸਤਨਾਮ ਨੌਰੰਗਪੁਰ, ਸਤਨਾਮ ਸਿੰਘ ਬੁਤਾਲਾ, ਗੁਰਪ੍ਰੀਤ ਸਿੰਘ ਬਿਆਸ, ਕੈਪਟਨ ਸਿੰਘ ਮਹਿਤਾ, ਧਰਮਿੰਦਰ ਸਿੰਘ ਭੰਮਰਾ, ਰਕੇਸ਼ ਕੁਮਾਰ, ਸਤਨਾਮ ਜੋਧਾ, ਸ਼ਰਨਬੀਰ ਸਿੰਘ ਕੰਗ, ਪਰਮਜੀਤ ਦੇਵਗਨ ਰਈਆ, ਸੋਨਲ ਦਵੇਸਰ, ਬਿੱਟੂ ਰਈਆ, ਸੁਖਵਿੰਦਰ ਸਿੰਘ ਬਾਵਾ, ਪੰਜਾਬੀ ਸਾਹਿਤ ਸਭਾ ਵਲੋਂ ਪ੍ਰਿੰਸੀਪਲ ਸੇਵਾ ਸਿੰਘ ਕੌੜਾ, ਪ੍ਰਿਸੀਪਲ ਰਘਬੀਰ ਸਿੰਘ ਸੋਹਲ, ਮੱਖਣ ਸਿੰਘ ਭੈਣੀਵਾਲਾ, ਮਾ. ਮਨਜੀਤ ਸਿੰਘ ਵੱਸੀ, ਮਾ. ਮਨਜੀਤ ਸਿੰਘ ਕੰਬੋ, ਸੁਖਰਾਜ ਸਿੰਘ ਭੁੱਲਰ, ਡਾ. ਪਰਮਜੀਤ ਸਿੰਘ ਬਾਠ, ਬਲਦੇਵ ਕ੍ਰਿਸ਼ਨ ਸ਼ਰਮਾਂ, ਨਵਦੀਪ ਸਿੰਘ ਬਦੇਸ਼ਾ, ਡਾ. ਜਸਵੰਤ ਸਿੰਘ ਸਾਬਕਾ ਸਰਪੰਚ, ਡਾ: ਭਗਵੰਤ ਸਿੰਘ, ਗੁਰਮੀਤ ਸਿੰਘ ਪਨੇਸਰ (ਸਾਰੇ ਸਾਬਕਾ ਸਰਪੰਚ), ਮੈਂਬਰ ਅਜੀਤ ਸਿੰਘ, ਇੰਦਰ ਸਿੰਘ ਫੌਜੀ, ਕਾਮਰੇਡ ਅਮਰੀਕ ਸਿੰਘ ਦਾਊਦ, ਦਿਲਪ੍ਰੀਤ ਸਿੰਘ ਡਿੰਪੀ ਪੂਹਲਾ, ਕੁਲਵੰਤ ਸਿੰਘ ਰੰਧਾਵਾ, ਸਰਬਜੀਤ ਸਿੰਘ ਸੰਧੂ ਸਾਬਕਾ ਪ੍ਰਧਾਨ, ਜੈਵਿੰਦਰ ਸਿੰਘ ਕੁੱਕੂ ਪ੍ਰਧਾਨ ਸ਼ਹਿਰੀ, ਕੁਲਵੰਤ ਸਿੰਘ ਥਾਣੇਵਾਲ, ਏ.ਡੀ.ਓ ਸਤਵਿੰਦਰਬੀਰ ਸਿੰਘ, ਪ੍ਰਤਾਪ ਸਿੰਘ, ਡਾ. ਸੁਖਪਾਲ ਸਿੰਘ, ਮਨਜੀਤ ਸਿੰਘ ਰਾਜਾ, ਮੁਕੇਸ਼ ਚੌਹਾਨ, ਜਤਿੰਦਰ ਸਿੰਘ ਪ੍ਰਧਾਨ, ਜਸਪਾਲਪ੍ਰੀਤ ਸਿੰਘ ਗੋਲਡੀ, ਜਸਵੰਤ ਸਿੰਘ ਡਾਂਗਾ ਵਾਲੇ, ਡਾ: ਸੁਖਪਾਲ ਸਿੰਘ ਰਤਨ, ਜਗਦੀਸ਼ ਪ੍ਰਾਸ਼ਰ, ਰਮੇਸ਼ ਚੰਦਰ, ਨੰਬਰਦਾਰ ਤਰਲੋਚਨ ਸਿੰਘ ਭੁੱਲਰ, ਸਵਰਨ ਸਿੰਘ ਕਾਲਾ, ਮੁਕੇਸ਼ ਚੌਹਾਨ, ਅਤੇ ਸਮੂੰਹ ਪੱਤਰਕਾਰਾਂ ਤੋਂ ਇਲਾਵਾ ਧਾਰਮਿਕ, ਰਾਜਨੀਤਕ ਜੱਥੇਬੰਦੀਆਂ ਦੇ ਆਗੂਆਂ ਨੇ ਸ਼ੇਲਿੰਦਰਜੀਤ ਸਿੰਘ ਰਾਜਨ, ਬਲਵਿੰਦਰ ਸਿੰਘ ਅਠੌਲਾ, ਤੇਜਿੰਦਰ ਸਿੰਘ ਅਠੌਲਾ, ਜੋਗਿੰਦਰ ਸਿੰਘ ਅਠੋਲਾ ਅਤੇ ਅਠੌਲਾ ਪ੍ਰੀਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਮਾਤਾ ਸੁਰਜੀਤ ਕੌਰ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ 16 ਅਕਤੂਬਰ ਸੋਮਵਾਰ ਨੂੰੰ ਬਾਬਾ ਬਕਾਲਾ ਸਾਹਿਬ ਵਿਖੇ ਪਵੇਗਾ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media