ਬਠਿੰਡਾ, 9 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਕਰਵਾ ਚੌਥ ਦੇ ਤਿਉਹਾਰ ਮੌਕੇ ਜਿਥੇ ਬਾਜ਼ਾਰਾਂ ‘ਚ ਰੋਣਕਾਂ ਦਿਖਾਈ
ਦਿੱਤੀਆਂ ਉਥੇ ਬਠਿੰਡਾ ਸਥਿਤ ਡੀ.ਸੀ.ਬੀ ਬੈਂਕ ਵੱਲੋਂ ਸੋ ਫੁੱਟੀ ਬ੍ਰਾਂਚ ਵਿਖੇ ਔਰਤਾਂ ਅਤੇ ਲੜਕੀਆਂ ਲਈ ਮੁਫਤ ਮਹਿੰਦੀ ਮੁਕਾਬਲੇ ਦਾ ਆਯੋਜਿਨ ਕੀਤਾ ਗਿਆ।ਜਿਸ ਵਿੱਚ ਬੈਂਕ ਵੱਲੋਂ ਆਮ ਲੋਕਾਂ ਅਤੇ ਗ੍ਰਾਹਕਾਂ ਵਿੱਚ ਔਰਤਾਂ ਲਈ ਮੁਫਤ ਮਹਿੰਦੀ ਲਗਾਈ ਗਈ, ਜੋ ਕਿ ਦੇਰ ਰਾਤ ਤੱਕ ਜਾਰੀ ਰਿਹਾ। ਬੈਂਕ ਮੈਨੇਜਰ ਮਨੋਜ ਅਗਰਵਾਲ ਨੇ ਦੱਸਿਆ ਕਿ ਬੈਂਕ ਵੱਲੋਂ ਹਰ ਤਿਉਹਾਰ ਮੌਕੇੇ ਭਾਰਤੀ ਸੱਭਿਆਚਾਰ ਲਈ ਤਰਾਂ ਤਰਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।ਜਿਸ ਨਾਲ ਆਮ ਲੋਕਾਂ ਵਿੱਚ ਆਪਸੀ ਭਾਈਚਾਰਾ ਇੱਕਜੁੱਟਤਾ ਕੀਤੀ ਜਾਂਦੀ ਹੈ।ਉਹਨਾਂ ਦੱਸਿਆ ਕਿ ਔਰਤਾਂ ਦੇ ਪਵਿੱਤਰ ਤਿਉਹਾਰ ਕਰਵਾ ਚੌਥ ਮੋਕੇ ਔਰਤਾਂ ਤੇ ਲੜਕੀਆਂ ਲਈ ਮਹਿੰਦੀ ਲਾਉਣ ਦਾ ਪ੍ਰੋਗਰਾਮ ਕੀਤਾ ਗਿਆ।ਜਿਸ ਵਿੱਚ ਸਂੈਕੜੇ ਔਰਤਾਂ ਤੇ ਲੜਕੀਆਂ ਨੇ ਤਰਾਂ ਤਰਾਂ ਦੇ ਡਿਜਾਇਨਾਂ ਵਿੱਚ ਮਹਿੰਦੀ ਲਗਵਾਈ।ਉਹਨਾਂ ਦੱਸਿਆ ਕਿ ਡੀ.ਸੀ.ਬੀ ਬੈਂਕ ਵੱਲੋਂ ਸ਼ਹਿਰ ਨੂੰ ਸਾਫ ਸੁੱਥਰਾ ਰੱਖਣ ਲਈ ਲੋਕਾਂ ਨੂੰ ਜਾਗਰੂਕ ਕਰਦੇ ਬੋਰਡ, ਕ੍ਰਿਕਟ ਟੂਰਨਾਮੈਂਟ ਤੇ ਵਾਤਾਵਰਣ ਨੂੰ ਹਰਾ ਭਰਿਆ ਰੱਖਣ ਲਈ ਪੌਦੇ ਵੀ ਲਾਏ ਗਏ ਹਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media