Wednesday, April 29, 2026

3 ਰੋਜ਼ਾ ਲੰਗਰ ਸਮਾਪਤ- ਵਿਰਦੀ ਤੇ ਰਾਮੂਵਾਲ ਪਰਿਵਾਰਾਂ ਨੇ ਨਿਭਾਈ ਸੇਵਾ

ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ – ਸ਼ੈਫੀ ਸੰਧੂ) – ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ PPN0910201712ਝਬਾਲ, ਰਮਦਾਸ, ਕੱਥੂਨੰਗਲ ਆਦਿ ਵਿਖੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਨਾਇਆ ਗਿਆ।ਸ਼ਰਧਾਲੂਆਂ ਦੇ ਕਾਫਲਿਆਂ ਦੇ ਲਈ ਬੀਤੇ ਤਿੰਨ ਦਿਨਾਂ ਤੋਂ ਗੁਰੂ ਘਰ ਦੇ ਸੇਵਕ ਕਸ਼ਮੀਰ ਸਿੰਘ ਆਬੂ-ਧਾਬੀ ਵਿਰਦੀ ਪਰਿਵਾਰ ਤੇ ਰਾਮੂਵਾਲ ਵਸਨੀਕਾਂ ਦੇ ਵਲੋਂ ਸ਼ੁਰੂ ਕੀਤਾ ਗਿਆ ਲੰਗਰ ਦੇਰ ਸ਼ਾਮ ਸਮਾਪਤ ਕੀਤਾ ਗਿਆ।ਤਿੰਨ ਦਿਨ ਲਗਾਤਾਰ ਲੰਗਰ ਪਕਾਉਣ, ਵਰਤਾਉਣ, ਛਕਾਉਣ ਦੀ ਸੇਵਾ ਨਿਭਾਈ ਗਈ ਜਦੋਂ ਕਿ ਕੀਰਤਨੀ ਜੱਥਿਆਂ ਦੇ ਵਲੋਂ ਗੁਰਬਾਣੀ ਦਾ ਪ੍ਰਵਾਹ ਕਰਦਿਆਂ ਕੀਰਤਨ ਦੀ ਛਹਿਬਰ ਲਗਾਈ ਗਈ।ਲੰਗਰ ਦੇ ਸਮਾਪਤੀ ਸਮਾਗਮ ਸਮੇਂ ਗੁਰੂ ਘਰ ਦੇ ਕੀਰਤਨੀਏ ਭਾਈ ਸੁੱਚਾ ਸਿੰਘ ਝੰਜੋਟੀ ਦੇ ਵਲੋਂ ਇਲਾਹੀ ਬਾਣੀ ਦੇ ਕਿਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ।ਇਸ ੳਪਰੰਤ ਕਸ਼ਮੀਰ ਸਿੰਘ ਆਬੂ-ਧਾਬੀ, ਸਰਪੰਚ ਜਰਨੈਲ ਸਿੰਘ ਰਾਮੂਵਾਲ, ਸਰਪੰਚ ਕੁਲਦੀਪ ਸਿੰਘ ਧੱਤਲ ਦੇ ਵੱਲੋਂ ਨਿਰੰਤਰ ਲੰਗਰ ਸੇਵਾਵਾਂ ਨਿਭਾਉਣ ਵਾਲੇ ਗੁਰੂ ਘਰ ਦੇ ਸੇਵਕਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਗੁਰੂ ਕੇ ਅਤੁੱਟ ਲੰਗਰਾਂ ਤੋਂ ਇਲਾਵਾ ਜਲੇਬੀਆਂ, ਪਕੌੜੇ, ਫਲ, ਦੁੱਧ-ਚਾਹ ਤੇ ਮਠਿਆਈਆਂ ਵੀ ਵਰਤਾਈਆਂ ਗਈਆਂ। ਇਸ ਦੌਰਾਨ ਬਲਜਿੰਦਰ ਸਿੰਘ, ਤਜਿੰਦਰ ਸਿੰਘ, ਬਚਿੱਤਰ ਸਿੰਘ, ਸੁੱਖ ਧੱਤਲ, ਹੀਰਾ ਸਿੰਘ, ਸਰਧੂਲ ਸਿੰਘ, ਗੱਜਣ ਸਿੰਘ, ਮਾਸਟਰ ਗੁਰਦੀਪ ਸਿੰਘ, ਬਾਬਾ ਬਲਦੇਵ ਸਿੰਘ, ਪ੍ਰਕਾਸ਼ ਸਿੰਘ, ਗੋਰਾ ਸਿੰਘ, ਪ੍ਰਧਾਨ ਸਲਵਿੰਦਰ ਸਿੰਘ ਆਰੇ ਵਾਲੇ, ਠੇਕੇਦਾਰ ਕੁਲਵੰਤ ਸਿੰਘ, ਅਰਮਿੰਦਰ ਕੌਰ, ਨਵਨੀਤ ਕੌਰ, ਪਰੀ ਵਿਰਦੀ, ਚਾਂਦਨੀ ਵਿਰਦੀ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply