ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ – ਸ਼ੈਫੀ ਸੰਧੂ) – ਸਰਹੱਦੀ ਜਿਲਾ ਫਿਰੋਜ਼ਪੁਰ ਵਿਖੇ ਆਯੋਜਿਤ ਤਿੰਨ ਦਿਨਾਂ ਸੂਬਾ ਪੱਧਰੀ ਅੰਡਰ 14 ਤੇ 17 ਸਾਲ ਵਰਗ
ਦੀਆਂ ਲੜਕੀਆਂ ਦੀ ਖੋ-ਖੋ ਖੇਡ ਪ੍ਰਤੀਯੋਗਿਤਾ `ਚ ਜਿਲ੍ਹਾ ਟੀਮਾਂ ਦੀ ਸ਼ਮੂਲੀਅਤ ਨੂੰ ਲੈ ਕੇ ਦੇਰ ਸ਼ਾਮ ਗਏ ਦੋਨਾਂ ਵਰਗਾਂ ਦੀਆਂ ਟੀਮਾਂ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਮਾਨਤਾ ਪ੍ਰਾਪਤ ਕੋਚ ਰਾਜਨ ਕੁਮਾਰ ਸੂਰਯਵੰਸ਼ੀ ਤੇ ਕੋਚ ਮੁਨੀਸ਼ ਕੁਮਾਰ ਦੀ ਦੇਖ ਰੇਖ ਹੇਠ ਟੀਮਾਂ ਰਵਾਨਾ ਹੋਈਆਂ।ਇੰਨ੍ਹਾਂ ਟੀਮਾਂ ਨੂੰ ਰਵਾਨਾ ਕਰਨ ਦੀ ਰਸਮ ਉਘੀ ਸਮਾਜ ਸੇਵਿਕਾ ਤੇ ਹੋਲੀ ਸਿਟੀ ਵੂਮੈਨ ਫੈਲਫੇਅਰ ਸੁਸਾਇਟੀ ਦੀ ਤਹਿਸੀਲ ਬਾਬਾ ਬਕਾਲਾ ਦੀ ਪ੍ਰਧਾਨ ਮੈਡਮ ਹਰਜੀਤ ਕੋਰ ਚਾਹਲ ਨੇ ਅਦਾ ਕੀਤੀ ਤੇ ਕਿਹਾ ਕਿ ਖੇਡ ਪ੍ਰਤ਼ੀਯੋਗਿਤਾਵਾਂ ਦੇ ਵਿਚ ਸ਼ਾਮਲ ਹੋਣ ਜਾ ਰਹੇ ਖਿਡਾਰੀਆਂ ਨੂੰ ਜਿੱਤ ਦੇ ਮੱਦੇਨਜ਼ਰ ਹੌਸਲਾ ਅਫਜਾਈ ਕਰਨਾ ਖੇਡ ਪ੍ਰੇਮੀਆਂ ਤੇ ਖੇਡ ਪ੍ਰਮੋਟਰਾਂ ਦਾ ਫਰਜ਼ ਹੈ।ਉਨ੍ਹਾਂ ਕਿਹਾ ਖਾਸ ਤੋਰ ਤੇ ਜਦੋਂ ਧੀਆਂ ਕਿਸੇ ਮੁਕਾਬਲੇ ਵਿਚ ਜਾ ਰਹੀਆਂ ਹੋਣ, ਤਾਂ ਇਸ ਜਿੰਮੇਵਾਰੀ ਦੀ ਭੂਮਿਕਾ ਹੋਰ ਵੀ ਅਹਿਮ ਹੋ ਜਾਂਦੀ ਹੈ।ਉਨ੍ਹਾਂ ਕਿਹਾ ਇਸ ਤਰ੍ਹਾਂ ਦੇ ਸਿਲਸਿਲੇ ਨਾਲ ਧੀਆਂ ਦੇ ਹੋਰ ਵੀ ਬੇਹਤਰ ਕਰ ਗੁਜ਼ਰਨ ਦੇ ਹੌਸਲੇ ਵਿਚ ਵਾਧਾ ਹੁੰਦਾ ਹੈ।ਟੀਮ ਇੰਚਾਰਜ ਤੇ ਕੋਚ ਰਾਜਨ ਕੁਮਾਰ ਸੂਰਯਵੰਸ਼ੀ ਨੇ ਆਸ ਪ੍ਰਗਟਾਈ ਕਿ ਰਾਜ ਪੱਧਰੀ ਖੇਡ ਪ੍ਰਤੀਯੋਗਿਤਾ ਦੇ ਦੋਵਾਂ ਵਰਗਾਂ ਦਾ ਚੈਂਪੀਅਨ ਤਾਜ ਅੰਮ੍ਰਿਤਸਰ ਦੇ ਸਿਰ ਸੱਜੇਗਾ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media