ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ – ਸ਼ੈਫੀ ਸੰਧੂ) – ਕਰਾਟੇ ਖੇਡ ਖੇਤਰ ਦੇ ਵਿੱਚ ਬੇਮਿਸਾਲ ਪ੍ਰਦਰਸ਼ਨ ਕਰਨ ਵਾਲੀਆਂ ਸਰਕਾਰੀ ਕੰਨਿਆ ਸੀਨੀ: ਸੈਕੰ:
ਸਕੂਲ ਸ਼ਿਵਾਲਾ ਭਾਈਆਂ ਦੀਆਂ ਖਿਡਾਰਣਾਂ ਦਾ ਸਕੂਲ ਪੁੱਜਣ `ਤੇ ਸਕੂਲ ਦੀ ਪ੍ਰਿੰ: ਜਗਿੰਦਰ ਕੋਰ ਸ਼ਿੰਗਾਰੀ, ਮੈਡਮ ਰਵਿੰਦਰ ਕੋਰ ਤੇ ਹਿਸਾਬ ਮਿਸਟ੍ਰੈਸ ਬਲਬੀਰ ਕੋਰ ਆਦਿ ਦੇ ਵਲੋਂ ਗਰਮਜੌਸ਼ੀ ਨਾਲ ਸਵਾਗਤ ਕੀਤਾ ਗਿਆ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਮੈਡਮ ਰਵਿੰਦਰ ਕੋਰ ਨੇ ਦੱਸਿਆ ਕਿ ਉਨਾਂ ਦੇ ਸਕੂਲ ਦੀਆਂ ਅੰਡਰ 19 ਸਾਲ ਉਮਰ ਵਰਗ ਦੀਆਂ ਕਰਾਟੇ ਖਿਡਾਰਣਾਂ ਨੇ ਜਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਪਹਿਲਾ ਸਥਾਨ ਤੇ ਅੰਡਰ 17 ਸਾਲ ਉਮਰ ਵਰਗ ਵਿਚ ਦੂਸਰਾ ਸਥਾਨ ਹਾਸਲ ਕੀਤਾ ਹੈ।ਉਨ੍ਹਾਂ ਦੱਸਿਆ ਕਿ ਇਹ ਵਿਦਿਆਰਥਣਾਂ ਵਿੱਦਿਅਕ ਖੇਤਰ ਵਿਚ ਵੀ ਬੇਹਤਰ ਕਰ ਰਹੀਆਂ ਹਨ ਜਦੋਂ ਕਿ ਖੇਡ ਖੇਤਰ ਵਿਚ ਵੀ ਚੰਗਾ ਨਾਮਣਾ ਖੱਟ ਰਹੀਆਂ ਹਨ।ਉਨ੍ਹਾਂ ਕਿਹਾ ਸਕੂਲ ਵਲੋਂ ਇਨਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media