ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – 13 ਅਕਤੂਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਰਹੀ ਆਉਣ ਵਾਲੀ ਨਵੀ ਪੰਜਾਬੀ ਫਿਲਮ
`ਯਾਰਾਂ ਦੇ ਯਾਰ` ਦੀ ਸਟਾਰ ਕਾਸਟ ਨੇ ਪਿੰਗਲਵਾੜਾ ਭਗਤ ਪੂਰਨ ਸਿੰਘ ਮਾਨਾਂਵਾਲਾ ਵਿਖੇ ਮੰਦਬੁਧੀ ਬੱਚਿਆਂ ਤੇ ਬਜ਼ੁੱਰਗਾਂ `ਚ ਜਾ ਕੇ ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ।ਫਿਲਮ ਦੇ ਕਲਾਕਾਰਾਂ ਵਲੋਂ ਉਹਨਾਂ ਬੱਚਿਆਂ ਤੇ ਬਜ਼ੁਰਗਾਂ ਦੇ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਜੋ ਆਪਣੇ ਘਰ ਪਰਿਵਾਰ ਤੋਂ ਦੂਰ ਬੈਠੇ ਹੋਏ ਹਨ।ਇਸ ਮੌਕੇ ਤੇ ਪਿੰਗਲਵਾੜਾ ਸੰਸਥਾ ਦੀ ਮੁੱਖ ਸੇਵਾਦਾਰ ਡਾਕਟਰ ਇੰਦਰਜੀਤ ਕੌਰ ਨੇ ਕਲਾਕਾਰਾਂ ਨਾਲ ਮੁਲਾਕਾਤ ਕਰਕੇ ਨਵੀ ਫਿਲਮ ਦੀ ਕਾਮਯਾਬੀ ਲਈ ਆਸੀਸਾਂ ਦਿੱਤੀਆਂ।ਇਸ ਮੌਕੇ ਤੇ ਨਿਰਮਾਤਾ ਵਿਜੈ ਸਿਕੰਦਰ, ਨਿਰਦੇਸ਼ਕ ਅਜੈ ਸਿੰਘ, ਅਦਾਕਾਰ ਪ੍ਰਿੰਸ ਸਿੰਘ, ਅਦਾਕਾਰਾ ਮਾਹੀ ਸ਼ਰਮਾ, ਫਿਲਮ ਦੇ ਵਿਲੀਅਣ ਸਤਨਾਮ ਜਈ, ਤਜਿੰਦਰ ਕੌਰ, ਰਕੇਸ਼ ਕੁਮਾਰ, ਵਿਸ਼ਾਲ ਕਸ਼ਯਪ, ਪੀ.ਐਸ ਰੋਕੀ, ਰੋਬਿਨ ਰੋਮੀ, ਹਰਮਨ ਬਿਗੇੜਾ ਹਾਜਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media