ਸਮਰਾਲਾ, 18 ਅਕਤੂਬਰ (ਪੰਜਾਬ ਪੋਸਟ- ਕੰਗ) – ਪੈਨਸ਼ਨਰਾਂ ਦੀ ਰਾਜ ਪੱਧਰੀ ਜਥੇਬੰਦੀ ਨੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ
ਬਿਆਨ `ਤੇ ਸਖਤ ਨੋਟਸ ਲੈਂਦੇ ਹੋਏ ਨਵੰਬਰ ਦੇ ਪੂਰੇ ਮਹੀਨੇ ਨੂੰ ਸੰਘਰਸ਼ ਮਹੀਨਾ ਐਲਾਨਦਿਆਂ ਆਖਿਆ ਕਿ 01-01-2017 ਅਤੇ 01-07-2017 ਤੋਂ 139 ਪ੍ਰਤੀਸ਼ਤ ਬਣਦਾ ਮਹਿੰਗਾਈ ਭੱਤਾ ਨਾ ਦੇਣਾ ਪੈਨਸ਼ਨਰਾਂ ਦੇ ਜਖਮਾਂ `ਤੇ ਨਮਕ ਛਿੜਕਣ ਦੇ ਬਰਾਬਰ ਹੈ।ਕਨਵੀਨਰਾਂ ਪ੍ਰੇਮ ਸਾਗਰ ਸ਼ਰਮਾ, ਮਹਿੰਦਰ ਸਿੰਘ ਫਿਰੋਜਪੁਰ, ਕੇਵਲ ਸਿੰਘ ਕਪੂਰਥਲਾ ਨੇ ਆਖਿਆ ਕਿ ਸਰਕਾਰ ਨੇ ਦੀਵਾਲੀ ਦਾ ਤੋਹਫ਼ਾ ਦੇਣ ਦੀ ਥਾਂ ਨਿਰਾਸ਼ਾ ਦਿੱਤੀ ਹੈ।ਇਸ ਲਈ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਸਾਹਮਣੇ ਧਰਨੇ ਮਾਰ ਕੇ ਰੋੋਸ ਪੱਤਰ ਦਿੱਤੇ ਜਾਣਗੇ ਅਤੇ ਆਉਣ ਵਾਲੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵੀ ਸੰਘਰਸ਼ ਕੀਤਾ ਜਾਵੇਗਾ।ਪੇ੍ਰਮ ਸਾਗਰ ਸ਼ਰਮਾ ਨੇ ਆਖਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਮੈਡੀਕਲ ਬਿੱਲ ਵੀ ਲੰਬਿਤ ਅਵਸਥਾ ਵਿੱਚ ਪਏ ਹਨ।ਬੁਢਾਪੇ ਦੀ ਉਮਰੇ ਪੰਜਾਬ ਦੀ ਕੈਪਟਨ ਸਰਕਾਰ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਜੋ ਮੰਨੀਆਂ ਸਨ ਦੇ ਹੁਕਮ ਵੀ ਜਾਰੀ ਨਹੀਂ ਕਰ ਰਹੀ ਜਿਵੇਂ ਕਿ ਫਿਕਸ ਮੈਡੀਕਲ ਭੱਤਾ 2000/- ਰੁਪਏ ਪ੍ਰਤੀ ਮਹੀਨਾ ਕਰਨਾ, 6ਵੇਂ ਪੰਜਾਬ ਪੇ-ਕਮਿਸ਼ਨ ਤੋਂ ਰਿਪੋਰਟ ਲੈ ਕੇ ਲਾਗੂ ਨਾ ਕਰਨਾ, 22 ਮਹੀਨਿਆਂ ਦੇ ਬਕਾਏ ਨਾ ਦੇਣਾ, 01-01-2006 ਤੋਂ ਪਹਿਲੇ ਅਤੇ 01-12-2011 ਤੱਕ ਵਾਲੇ ਪੈਨਸ਼ਨਰਾਂ ਨੂੰ ਨਵੇਂ ਬਣੇ ਪੈਨਸ਼ਨਰਾਂ ਦੇ ਬਰਾਬਰ ਵਿੱਤੀ ਲਾਭ ਨਾ ਦੇਣਾ, ਬਿਜਲੀ ਬੋਰਡ ਦੇ ਪੈਨਸ਼ਨਰਾਂ ਨੂੰ ਮੁਲਾਜਮਾਂ ਵਾਂਗ ਯੂਨਿਟਾਂ ਮੁਆਫ ਕਰਨਾ, 18 ਸਤੰਬਰ ਦਾ ਪੱਤਰ ਰੱਦ ਕਰਨਾ, ਕੈਸ਼ਲੈਸ ਇਲਾਜ ਦੀ ਸੁਵਿਧਾ ਦੁੁਬਾਰਾ ਜਾਰੀ ਕਰਨਾ, 15 ਪ੍ਰਤੀਸ਼ਤ ਅੰਤਰਮ ਰਾਹਤ ਦੇਣਾ ਆਦਿ ਹਨ।ਸ਼ਰਮਾ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ ਜੇ ਸਰਕਾਰ ਨੇ ਤੁਰੰਤ ਉਪਰੋਕਤ ਰਾਹਤਾਂ ਨਾ ਦਿੱਤੀਆਂ ਤਾਂ ਨੇੜ ਭਵਿੱਖ ਵਿੱਚ ਮੁੱਖ ਮੰਤਰੀ ਮਹਾਰਾਜਾ ਅਮਰਿੰਦਰ ਸਿੰਘ ਦੇ ਪਟਿਆਲਾ ਵਿਖੇ ਮੋਤੀ ਮਹਿਲ ਨੂੰ ਘੇਰ ਕੇ ਜ਼ਬਰਦਸਤ ਸੰਘਰਸ਼ ਕੀਤਾ ਜਾਵੇਗਾ।ਕਿਸੇ ਅਣਸੁਖਾਵੀਂ ਘਟਨਾ ਲਈ ਸਰਕਾਰ ਜਿੰਮੇਵਾਰ ਹੋਵੇਗੀ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media