Thursday, June 25, 2026

ਦੀ ਖੱਟਰਾਂ ਮਹਿਲਾ ਦੁੱਧ ਉਤਪਾਦਕ ਸਹਿਕਾਰੀ ਸਭਾ ਦਾ 7ਵਾਂ ਮੁਨਾਫਾ ਵੰਡ ਸਮਾਰੋਹ ਆਯੋਜਿਤ

ਜਸਵੀਰ ਕੌਰ 20500 ਦਾ ਮੁਨਾਫਾ ਹਾਸਲ ਕਰਕੇ ਪਹਿਲੇ ਸਥਾਨ `ਤੇ

PPN2110201713ਸਮਰਾਲਾ, 20 ਅਕਤੂਬਰ (ਪੰਜਾਬ ਪੋਸਟ  ਕੰਗ) – ਪਿੰਡ ਖੱਟਰਾਂ ਵਿਖੇ ਦੀ ਖੱਟਰਾਂ ਮਹਿਲਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮ: ਖੱਟਰਾਂ ਵੱਲੋਂ ਆਪਣਾ 7ਵਾਂ ਸਲਾਨਾ ਬੋਨਸ ਵੰਡ ਸਮਾਰੋਹ  ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੁਨਾਫਾ ਵੰਡ ਸਮਾਰੋਹ ਵਿੱਚ ਸਤਪਾਲ ਸਿੰਘ ਏਰੀਆ ਅਫਸਰ ਸਮਰਾਲਾ, ਗੁਰਦੀਪ ਸਿੰਘ, ਸਪਿੰਦਰਪਾਲ ਸਿੰਘ, ਨਵਪ੍ਰੀਤ ਸਿੰਘ, ਸਭਾ ਦੇ ਪ੍ਰਧਾਨ ਸਤਵਿੰਦਰ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਸਕੱਤਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਸਾਲ ਦਾ ਸ਼ੁੱਧ ਮੁਨਾਫਾ 3,13,000 ਰੁਪਏ ਬੋਨਸ ਪ੍ਰਾਪਤ ਕਰਤਾ ਲਾਭ ਪਾਤਰੀਆਂ ਵਿਚਕਾਰ ਵੰਡਿਆ ਗਿਆ।ਇਸ ਸਭਾ ਦੀ ਸਲਾਨਾ ਪ੍ਰਗਤੀ ਰਿਪੋਰਟ ਨਵਪ੍ਰੀਤ ਸਿੰਘ ਐਮ.ਪੀ.ਏ ਨੇ ਪੜੀ।ਸਤਪਾਲ ਸਿੰਘ ਏਰੀਆ ਅਫਸਰ ਨੇ ਭਾਸ਼ਣ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਦੁੱਧ ਸਾਡੇ ਲਈ ਇੱਕ ਲਾਹੇਵੰਦਾਂ ਕਿੱਤਾ ਹੈ, ਇਸ ਕਿੱਤੇ ਦੇ ਕੰਮਕਾਰ ਵਿੱਚ ਔਰਤਾਂ ਵੀ ਬਰਾਬਰ ਦਾ ਆਪਣਾ ਹਿੱਸਾ ਪਾ ਕੇ, ਲਾਭ ਪ੍ਰਾਪਤ ਕਰ ਰਹੀਆਂ ਹਨ। ਦੁੱਧ ਵਰਗੇ ਸਹਾਇਕ ਧੰਦੇ ਅਪਣਾ ਕੇ ਆਪਣੇ ਰੋਜਗਾਰ ਵਿੱਚ ਵਾਧਾ ਕਰਨਾ ਚਾਹੀਦਾ ਹੈ।ਜਿਸ ਸਬੰਧੀ ਵੇਰਕਾ ਡੇਅਰੀ ਲੁਧਿਆਣਾ ਵੱਲੋਂ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਅੱਗੇ ਕਿਹਾ ਕਿ ਮਿਲਕ ਪਲਾਂਟ ਦਾ ਹੁਣ ਆਈ. ਸੀ.ਆਈ.ਸੀ.ਆਈ ਬੈਂਕ ਨਾਲ ਸਮਝੌਤਾ ਹੋ ਚੁੱਕਾ ਹੈ ਕਿ ਜੋ ਵੀ ਦੁੱਧ ਉਤਪਾਦਕ ਇੱਕ ਲੱਖ ਰੁਪਏ ਦਾ ਸਭਾ ਵਿੱਚ ਦੁੱਧ ਪਾਉਂਦਾ ਹੈ, ਉਸਨੂੰ ਬੈਂਕ ਵੱਲੋਂ ਵੀ ਇੱਕ ਲੱਖ ਰੁਪਏ ਦਾ ਲੋਨ ਦਿੱਤਾ ਜਾਵੇਗਾ, ਜਿਸ 25 ਪ੍ਰਤੀਸ਼ਤ ਸਬਸਿਡੀ ਨਾਲ ਤਿੰਨ ਸਾਲਾਂ ਵਿੱਚ ਵਾਪਸੀ ਕਰਨੀ ਪਵੇਗੀ।ਇਸ ਮੌਕੇ ਵੱਧ ਮੁਨਾਫਾ ਪ੍ਰਾਪਤ ਕਰਨ ਵਾਲਿਆਂ ਵਿੱਚ ਮੁੱਖ ਤੌਰ ਤੇ ਜਸਵੀਰ ਕੌਰ ਨੇ 20500 ਰੁਪਏ, ਬਲਜਿੰਦਰ ਕੌਰ ਨੇ 17780 ਰੁਪਏ, ਬਲਵਿੰਦਰ ਕੌਰ 12,183 ਰੁਪਏ, ਕਿਰਨਪ੍ਰੀਤ ਕੌਰ ਨੇ 12,013 ਰੁਪਏ, ਹਰਜਿੰਦਰ ਕੌਰ ਨੇ 10,215 ਰੁਪਏ ਦਾ ਮੁਨਾਫਾ ਪ੍ਰਾਪਤ ਕਰਕੇ ਸਭਾ ਦਾ ਨਾਂ ਰੌਸ਼ਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਪਾਲ ਸਿੰਘ ਏਰੀਆ ਅਫਸਰ, ਸਪਿੰਦਰਪਾਲ ਸਿੰਘ, ਨਵਪ੍ਰੀਤ ਸਿੰਘ, ਗੁਰਦੀਪ ਸਿੰਘ ਸੇਖੋਂ ਤਿੰਨੋਂਂ ਐਮ.ਪੀ.ਏ ਏਰੀਆ ਸਮਰਾਲਾ, ਸਤਵਿੰਦਰ ਕੌਰ ਪ੍ਰਧਾਨ, ਬਲਵਿੰਦਰ ਕੌਰ ਮੀਤ ਪ੍ਰਧਾਨ, ਚਰਨਜੀਤ ਕੌਰ, ਮਨਜੀਤ ਕੌਰ, ਮਨਦੀਪ ਕੌਰ, ਅਜਮੇਰ ਸਿੰਘ, ਸਰਪੰਚ ਸੁਰਿੰਦਰ ਪਾਲ ਸਿੰਘ ਆਦਿ ਸਾਰੇ ਕਮੇਟੀ ਮੈਂਬਰ ਆਦਿ ਹਾਜਰ ਸਨ।ਦੁੱਧ ਉਤਪਾਦਕ ਮੈਂਬਰ ਅਤੇ ਪਿੰਡ ਦੇ ਪਤਵੰਤੇ ਸੱਜਣ ਵੀ ਹਾਜਰ ਸਨ।ਅਖੀਰ ਵਿੱਚ ਨਾਜਰ ਸਿੰਘ ਵੱਲੋਂ ਆਏ ਮਹਿਮਾਨਾਂ, ਕਮੇਟੀ ਮੈਂਬਰਾਂ ਅਤੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ। ਇਸ ਮੌਕੇ ਮੰਚ ਸੰਚਾਲਣ ਨਾਜਰ ਸਿੰਘ ਨੇ ਕੀਤਾ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply