ਅਸਾਮੀਆਂ ਖਤਮ ਕਰਨ ਦੀ ਥਾਂ ਖਾਲੀ ਅਸਾਮੀਆਂ ਭਰਨ ਦੀ ਪ੍ਰੀਕਿ੍ਰਆ ਸ਼ੁਰੂ ਕਰੇ ਸਰਕਾਰ- ਸਿੱਧੂ
ਬਟਾਲਾ, 22 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਕੈਪਟਨ ਸਰਕਾਰ ਵੱਲੋ ਬੀਤੇ ਦਿਨੀ 800 ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ, ਸਿੱਖਿਆ ਦੇ ਅਧਿਕਾਰੀ ਦੀ ਉਲੰਘਣਾ ਹੈ।ਇਹਨਾ ਸ਼ਬਦਾਂ ਪ੍ਰਗਟਾਵਾ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਬੁੱਟਰ ਨੇ ਕੀਤਾ ਹੈ।ਜਿਕਰਯੋਗ ਹੈ ਕਿ ਵੀਹ ਵਿਦਿਆਰਥੀਆਂ ਤੋ ਘੱਟ ਗਿਣਤੀ ਹੋਣ `ਤੇ ਸਕੂਲ ਬੰਦ ਕੀਤੇ ਜਾ ਰਹੇ ਹਨ, ਜੋ ਕਿ ਇਕ ਮੰਦਭਾਗੀ ਘਟਨਾ ਹੈ, ਜਿਸ ਨਾਲ ਅਧਿਆਪਕ ਵਰਗ ਅੰਦਰ ਬੇਚੈਨੀ ਪਾਈ ਜਾ ਰਹੀ ਹੈ।ਇਕ ਕਿਲੋ ਮੀਟਰ ਦੇ ਦਾਇਰੇ ਅੰਦਰ ਆਉਦੇ ਸਕੂਲਾਂ ਨੂੰ ਮਰਜ਼ ਕੀਤਾ ਜਾ ਰਿਹਾ ਹੈ।ਭਾਵੇਂ ਅਧਿਆਪਕ ਵਰਗ ਦੇ ਦਬਦਬੇ ਨਾਲ 30 ਨਵੰਬਰ ਤੱਕ ਇਸ ਚਿੱਠੀ `ਤੇ ਰੋਕ ਲਗ ਗਈ ਹੈ।
ਕਈ ਤਰਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਸਕੂਲ ਸ਼ਿਫਟ ਕੀਤੇ ਜਾ ਰਹੇ, ਪਰ ਬੰਦ ਨਹੀ ਕੀਤੇ ਜਾ ਰਹੇ ।ਆਪਣੇ ਪਿੰਡ ਦੇ ਸਕੂਲ ਵਿਚੋ ਇਕ ਕਿਲੋਮੀਟਰ ਦੂਰ ਚੱਲ ਕੇ ਪੜਾਈ ਕਰਨ ਜਾਣਾ ਨਿੱਕੇ ਬੱਚਿਆਂ ਵਾਸਤੇ ਕਿੰਨਾਂ ਔਖਾ ਹੋਵੇਗਾ, ਕਿਉਂਕਿ ਬਚਿਆਂ ਦੇ ਮਾਤਾ ਪਿਤਾ ਦੀ ਇਕ ਡਿਊਟੀ ਬਣ ਜਾਵੇਗੀ, ਬੱਚੇ ਨੂੰ ਸਕੂਲ ਛੱਡਣ ਵੀ ਜਾਣਾ ਹੈ ਤੇ ਮਜਦੂਰ ਮਾਤਾ ਪਿਤਾ ਇਹ ਗੱਲ ਜਰਾ ਵੀ ਬਰਦਾਸ਼ਤ ਨਹੀ ਕਰਨਗੇ।ਸਿਖਿਆ ਵਿਭਾਗ ਨੇ ਤਾਂ ਸਿਖਿਆ ਅਧਿਆਪਕ ਕਾਨੂੰਨ ਨੂੰ ਸਹੀ ਅਰਥਾਂ ਵਿਚ ਲਾਗੂ ਕਰਨਾ ਸੀ, ਪਰ ਸਭ ਕੁੱਝ ਉਸ ਦੇ ਉਲਟ ਹੋ ਰਿਹਾ ਹੈ।ਇਕੱਲੇ ਸਕੂਲ ਬੰਦ ਕਰਨ ਦੀ ਹੀ ਗੱਲ ਨਹੀ ਇਸ ਨਾਲ 1600 ਅਧਿਆਪਕਾਂ ਦੀਆਾਂ ਅਸਾਮੀਆਂ ਵੀ ਖਤਮ ਹੋ ਜਾਣਗੀਆਂ ਤੇ ਪੰਜਾਬ ਵਿਚ ਹਜਾਰਾਂ ਹੀ ਅਧਿਆਪਕ ਟੈਟ ਪਾਸ ਕਰਨ ਉਪਰੰਤ ਨੌਕਰੀ ਦੀ ਆਸ ਲਗਾਈ ਬੈਠੇ ਹਨ, ਉਹਨਾਂ ਨੂੰ ਨਜਦੀਕ ਭਵਿੱਖ ਵਿਚ ਕੋਈ ਆਸ ਦੀ ਕਿਰਨ ਦਿਖਾਈ ਨਹੀ ਦਿੰਦੀ।ਵਿਦਿਆਰਥੀਆਂ ਦਾ ਦੂਜੇ ਪਿੰਡ ਦੇ ਸਕੂਲ ਵਿਚ ਪੜਨ ਜਾਣਾ ਤੇ ਅਧਿਆਪਕਾਂ ਦੀ ਖੱਜਲ ਖੁਆਰੀ ਸਬੰਧੀ ਰੂਪ ਰੇਖਾ ਉਲੀਕੀ ਜਾ ਰਹੀ ਹੈ ਤੇ ਮਾਸਟਰ ਕੇਡਰ ਯੁਨੀਅਨ ਪੰਜਾਬ ਕਿਸੇ ਵੀ ਕੀਮਤ ਤੇ ਸਕੂਲਾਂ ਨੂੰ ਬੰਦ ਨਹੀ ਹੋਣ ਦੇਵੇਗੀ।ਭਾਵੇਂ ਪਿਛਲੀ ਸਰਕਾਰ ਨੇ ਵੀ ਇਹੋ ਜਿਹੇ ਫੈਸਲੇ ਲਏ ਸਨ, ਜੋ ਕਿ ਲਾਗੂ ਨਹੀ ਹੋਏ,ਤੇ ਮੌਜੂਦਾ ਸਰਕਾਰ ਵੀ ਪਹਿਲੇ ਪੂਰਨਿਆਂ ਤੇ ਚਲ ਰਹੀ ਹੈ।ਜੋ ਕਿ ਇਕ ਮੰਦਭਾਗੀ ਗੱਲ ਹੋਵੇਗੀ, ਹਜਾਂਰਾਂ ਅਸਾਮੀਆਂ ਅਧਿਆਪਕਾਂ ਦੀਆਂ ਖਾਲੀ ਪਈਆਂ, ਬੇਰੁਜ਼ਗਾਰ ਆਪਣੀ ਉਮਰ ਵਿਆਹੀ ਜਾ ਹਨ, ਤੇ ਬੇਰੁਜਗਾਰੀ ਦੀ ਚੱਕੀ ਵਿਚ ਪਿਸਦੇ ਜਾ ਰਹੇ ਹਨ।ਇਸ ਘਿਣਾਉਣੇ ਫੈਸਲੇ ਸਬੰਧੀ ਅਖੀਰਲੇ ਸਮੇ ਤੱਕ ਸੰਘਰਸ਼ ਕੀਤਾ ਜਾਵੇ।ਇਸ ਸਬੰਧ ਵਿਚ ਯੂਨੀਅਨ ਦੇ ਫਾਉਂਡਰ ਮੈਬਰ ਦਲਵਿੰਦਰਜੀਤ ਸਿੰਘ ਗਿਲ ਤੇ ਜਿਲਾ ਗੁਰਦਾਸਪੁਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਇਸ ਪੱਤਰ ਦੇ ਜਾਰੀ ਹੋਣ ਨਾਲ ਇਹ ਸਮਝਿਆ ਜਾ ਸਕਦਾ ਹੈ ਸਰਕਾਰੀ ਆਪਣੇ ਮੁਢਲੇ ਫਰਜ਼ਾਂ ਤੋਂ ਭੱਜ ਰਹੀ ਹੈ, ਤੇ ਅਮੀਰ ਘਰਾਣਿਆਂ ਦੇ ਪੱਖ ਵਿਚ ਫੈਸਲੇ ਲੈ ਰਹੀ ਹੈ।ਮਾਸਟਰ ਕੇਡਰ ਦੇ ਜਰਨਲ ਸਕੱਤਰ ਵਸਿੰਗਟਨ ਸਿੰਘ ਸਮੀਰੋਵਾਲ ਨੇ ਦੱਸਿਆ ਕਿ ਸਕੂਲ ਬੰਦ ਕਰਨ ਲਿਆ ਫੈਸਲਾ, ਸਿਖਿਆ ਦੇ ਮੁਢਲੇ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਇਸ ਸਬੰਧ ਵਿਚ ਰੂਪਰੇਖਾ ਉਲੀਕੀ ਜਾ ਰਹੀ ਹੈ।ਅਧਿਆਪਕਾਂ ਦੀਆਂ ਅਸਾਮੀਆ ਤੇ ਸਕੁਲਾਂ ਨੂੰ ਕਿਸੇ ਵੀ ਸ਼ਰਤ ਬੰਦ ਨਹੀ ਹੋਣ ਦਿਤਾ ਜਾਵੇਗਾ ਤੇ ਸਰਕਾਰੀ ਦੀਆਂ ਗੁੱਝੀਆਂ ਨੀਤੀਆਂ ਨੂੰ ਕਾਮਯਾਬ ਨਹੀ ਹੋਣ ਦਿਤਾ ਜਾਵੇਗਾ।
ਇਸ ਮੰਦਭਾਗੇ ਫੈਸਲੇ ਦੇ ਵਿਰੋਧ ਵਿਚ ਜਸਪਾਲ ਸਿੰਘ ਕਾਦੀਆ, ਨਰਿੰਦਰ ੰਿਸੰਘ, ਰਾਜ ਕੁਮਾਰ, ਪ੍ਰੇਮਪਾਲ ਸਿੰਘ, ਅਮਰੀਕ ਸਿੰਘ, ਸੁਖਦੇਵ ਸਿੰਘ, ਪਿਆਰਾ ਲਾਲ, ਰਜਿੰਦਰ ਕੁਮਾਰ ਸਰਮਾ, ਰਾਜਿੰਦਰ ਸਿੰਘ, ਬਿਕਰਮਜੀਤ ਸਿੰਘ ਢਿਲੋ, ਹਰਜੀਤ ਸਿੰਘ ਧਾਮੀ, ਸਮਸੇਰ ਸਿੰਘ, ਸਰਬਜੀਤ ਸਿੰਘ, ਜੋਗਿੰਦਰ ਸਿੰਘ, ਤਰਸੇਮ ਪਾਲ ਸਰਮਾ, ਰਵਿੰਦਰਜੀਤ ਸਿੰਘ ਪੰਨੂ, ਵਿਨੋਦ ਕੁਮਾਰ, ਕਰਮਜੀਤ ਸਿੰਘ, ਕਰਮਚੰਦ ਸਰਪ੍ਰਸਤ, ਸੂਬਾ ਸਿੰਘ, ਰਾਜਿੰਦਰ ਕੁਮਾਰ ਦੋਰਾਂਗਲਾ, ਜਸਪਾਲ ਸਿੰਘ, ਬਲਵਿੰਦਰਪਾਲ ਭਗਤ, ਗੁਰਚਰਨ ਸਿੰਘ, ਕੁਲਦੀਪ ਸਿੰਘ, ਖਜਾਨਚੀ ਗੁਰਮੀਤ ਸਿੰਘ ਪਾਰੋਵਾਲ, ਸਤਨਾਮ ਸਿੰਘ , ਜਗਜੀਤ ਸਿੰਘ ਆਦਿ ਨਾ ਪ੍ਰਮੱਖ ਹਨ।
ਕੈਪਸ਼ਨ-੮੦੦ ਸਕੂਲਾਂ ਨੂੰ ਤਾਲੇ ਲਗਾਏ ਜਾਣ ਤੇ ਵਿਚਾਰ ਕਰਦੇ ਹੋਏ ਬਲਦੇਵ ਸਿੰਘ ਬੁਟਰ, ਕੁਲਵਿੰਦਰ ਸਿੰਘ, ਤੇ ਹੋਰ
Punjab Post Daily Online Newspaper & Print Media