ਸੰਦੌੜ, 22 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਬੰਦੀ ਛੋੜ ਦਿਵਸ ਅਤੇ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਪੂਰਵਕ ਸ਼ਹੀਦ ਸਿੰਘਾਂ ਦੀ ਯਾਦ ਵਿਚ ਸਮਰਪਿਤ ਪਿੰਡ ਕਲਿਆਣ ਵਿਖੇ ਸ਼ਹੀਦ ਬਾਬਾ ਜਥੇਦਾਰ ਜਿਊਣ ਸਿੰਘ ਸੌਂਦ ਜੀ ਦੇ ਅਸਥਾਨ ਵਿਖੇ ਮਨਾਇਆ ਗਿਆ।ਸ੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ ਉਪਰੰਤ ਬਾਬਾ ਪੂਰਨ ਸਿੰਘ ਕਲਿਆਣ ਦੇ ਰਾਗੀ ਜਥੇ ਨੇ ਕੀਰਤਨ ਦਾ ਪ੍ਰਵਾਹ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਇੰਟਰਨੈਸ਼ਨਲ ਢਾਡੀ ਜਥਾ ਮਹੋਲੀ ਕਲਾਂ ਵਾਲਿਆਂ ਵਲੋਂ ਸ਼ਹੀਦ ਸਿੰਘਾਂ ਦੀਆਂ ਕਵੀਸ਼ਰੀਆਂ ਰਾਹੀ ਸੰਗਤਾਂ ਨੂੰ ਸ਼ਹੀਦ ਸਿੰਘਾਂ ਦੀਆਂ ਜੀਵਨੀਆਂ `ਤੇ ਚਾਨਣਾ ਪਾਇਆ ਗਿਆ।ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਕਰਮ ਸਿੰਘ ਅਤੇ ਭਾਈ ਨਿਰਮਲ ਸਿੰਘ ਨੇ ਦੱਸਿਆ ਕਿ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਹਰ ਸਾਲ ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਮੌਕੇ ਹੱਥੀਂ ਕਿਰਤ ਕਰ ਕੇ ਨਾਮਣਾ ਖੱਟਣ ਵਾਲੀਆਂ ਰਾਮਗੜੀਆ ਕੌਮ ਨਾਲ ਸੰਬੰਧਿਤ ਸ਼ਖ਼ਸੀਅਤਾਂ ਸਨਮਾਨਿਤ ਕਰਨ ਦੀ ਚਲਾਈ ਜਾ ਰਹੀ ਲੜੀ ਤਹਿਤ ਇਸ ਵਾਰ ਵੀ ਵਿਲੱਖਣ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਘਿਆ।ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।ਇਸ ਮੌਕੇ ਭਾਈ ਦਵਿੰਦਰ ਸਿੰਘ, ਭਾਈ ਪੂਰਨ ਸਿੰਘ ਕਲਿਆਣ, ਭਾਈ ਝੰਡਾ ਸਿੰਘ ਕਲਿਆਣ, ਭਾਈ ਗੁਰਦਿਆਲ ਸਿੰਘ ਬਿਸਨਗੜ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਦਾ ਇਕੱਠ ਨੇ ਹਾਜ਼ਰੀ ਭਰੀ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media