Friday, June 26, 2026

ਰਾਸ਼ਟਰੀ ਪੁਲਿਸ ਦਿਵਸ ਮੌਕੇ ਦੋ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਸਨਮਾਨਿਤ

PPN2210201712ਫਾਜ਼ਿਲਕਾ, 22 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼ਹੀਦ ਜਵਾਨਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਰਾਸ਼ਟਰੀ ਪੁਲਿਸ ਦਿਵਸ ਮੌਕੇ ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ।
ਇਸ ਪ੍ਰੋਗਰਾਮ ਵਿਚ ਮੰਚ ਸੰਚਾਲਨ ਕਾਮਰਸ ਲੈਕਚਰਾਰ ਸਦੀਪ ਅਨੇਜਾ ਨੇ ਕੀਤਾ ਅਤੇ ਉਨਾ ਨੇ ਸ਼ਹੀਦਾਂ ਨੂੰ ਆਪਣੀ ਸੱਚੀ ਸ਼ਰਧਾਂਜਲੀ ਦਿੰਦੇ ਹੋਏ ਉਨਾਂ ਦੇ ਜੀਵਲ ਸਬੰਧੀ ਦੱਸਿਆ ਕਿ ਇਸ ਸਕੂਲ ਦੇ 2 ਵਿਦਿਆਰਥੀਆਂ ਸ਼ਹੀਦ ਜਰਨੈਲ ਸਿੰਘ ਪਿੰਡ ਬਾਧਾ ਅਤੇ ਸ਼ਹੀਦ ਕੁਲਵੰਤ ਸਿੰਘ ਢਾਣੀ ਖਰਾਸ ਵਾਲੀ ਜਿਨਾਂ ਨੇ ਡਿਊਟੀ ਕਰਦੇ ਹੋਏ ਸ਼ਹੀਦ ਜਰਨੈਲ ਸਿੰਘ 29 ਜਨਵਰੀ 2010 ਨੂੰ ਛਤੀਸ਼ਗੜ ਦੇ ਜ਼ਿਲਾ ਨਰਾਇਣਪੁਰਾ ਦੇ ਪਿੰਡ ਮਹਾਰ ਬੇੜਾ ਪਿੰਡ ਦੇ ਨੇੜੇ ਮਾਓਵਾਦੀਆਂ ਵੱਲੌਂ ਘੇਰਾਬੰਦੀ ਕਰਕੇ 27 ਸੀਆਰਪੀਐਫ ਜਵਾਨਾਂ ਨੂੰ ਸ਼ਹਦੀ ਕਰ ਦਿੱਤਾ ਗਿਆ ਸੀ ਉਨਾਂ ’ਚੋਂ ਇੱਕ ਸਨ ਅਤੇ ਸ਼ਹੀਦ ਕੁਲਵੰਤ ਸਿੰਘ 31 ਮਾਰਚ 2017 ਨੂੰ ਜੰਮੂ ਕਸ਼ਮੀਰ ਦੇ ਰਾਜੋਰੀ ਵਿਚ ਅੱਤਵਾਦੀਆਂ ਦੀ ਗੋਲੀ ਲੱਗਣ ਨਾਲ ਸ਼ਹੀਦ ਹੋ ਗਏ ਸਨ। ਸ਼ਹੀਦ ਕੁਲਵੰਤ ਸਿੰਘ ਆਪਣੇ ਵਿਆਹ ਤੋਂ 2 ਮਹੀਨਿਆਂ ਬਾਅਦ ਹੀ ਸ਼ਹੀਦ ਹੋ ਗਏ ਸਨ। ਇਸ ਮੌਕੇ ਸਕੂਲ ਪਿ੍ਰੰਸੀਪਲ ਰਾਜ ਕੁਮਾਰ ਵਰਮਾ ਅੇਤ ਸਮੂਹ ਸਟਫਾ ਅਤੇ ਥਾਣਾ ਸਿਟੀ ਫਾਜ਼ਿਲਕਾ ਦੇ ਏ.ਐਸ.ਆਈ. ਮਨਜਤੀ ਸਿੰਘ ਵੱਲੋਂ ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ ਗਈ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਸ਼ਹੀਦ ਜਰਨੈਲ ਸਿੰਘ ਦੀ ਪਤਨੀ ਜੰਗੀਰ ਕੌਰ ਅਤੇ ਸ਼ਹੀਦ ਕੁਲਵੰਤ ਸਿੰਘ ਦੇ ਪਿਤਾ ਗੁਰਦੀਪ ਸਿੰਘ ਅਤੇ ਮਾਤਾ ਕੋਸ਼ਲਿਆ ਬਾਈ ਨੂੰ ਯਾਦਗਾਰੀ ਚਿੰਨ ਅਤੇ ਕੰਬਲ ਦੇਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪਿ੍ਰੰਸੀਪਲ ਰਾਜ ਕੁਮਾਰ ਵਰਮਾ ਨੈ ਕਿਹਾ ਕਿ ਸਾਨੂੰ ਆਪਣੇ ਜਵਾਨਾਂ ਦੀ ਸ਼ਹਾਦਤ ਤੇ ਮਾਣ ਹੈ। ਅੱਜ ਇਨਾਂ ਦੀ ਬਦੋਲਤ ਹੀ ਅਸੀਂ ਸੁਰੱਖਿਅਤ ਰਹਿ ਰਹੇ ਹਨ, ਤਿਓਹਾਰ ਮਨਾ ਰਹੇ ਹਾਂ। ਅਸੀਂ ਆਪਣੇ ਦਿਨ ਨਾਲ ਉਨਾਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰਦੇ ਹਾਂ। ਇਸ ਮੌਕੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵੱਲੌਂ ਦੋ ਮਿੰਟ ਦਾ ਮੋਨ ਰਖਕੇ ਉਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਮੋਕੇ ਮੈਡਮ ਪ੍ਰਵੀਣ ਲਤਾ, ਚਾਂਦ ਰਾਣੀ, ਅਲਕਾ ਛਾਬੜਾ, ਸੁਮਨ ਲਤਾ, ਇੰਦੂ ਬਾਲਾ, ਸੁਮਨ ਬਾਲਾ, ਸੁਨੀਤਾ ਮੋਂਗਾ, ਰਮਨੀਕ ਜੋਲੀ, ਚੰਦਰਕਾਂਤ, ਸਰੂਚੀ, ਸੰਜੀਵ ਪ੍ਰਣਾਮੀ, ਅਸ਼ਵਨੀ ਪਰੁਥੀ, ਰਾਜੇਸ਼ ਛਾਬੜਾ, ਨਿਕੇਤ ਹਾਂਡਾ, ਹਿਤੇਸ਼ ਧਵਨ, ਪ੍ਰੇਮਜੀਤ, ਵਿਕਾਸ ਛਾਬੜਾ, ਸਮੀਰ ਗਰਗ, ਚੇਤਨ ਸ਼ਰਮਾ, ਨੀਰਜ਼ ਸ਼ਰਮਾ, ਸੁਸ਼ੀਲ ਗਰੋਵਰ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply