ਅੰਮ੍ਰਿਤਸਰ, 2 ਨਵੰਬਰ (ਪੰਜਾਬ ਪੋਸਟ ਬਿਊਰੋ) – ਬੀ.ਐਨ.ਐਸ ਇੰਟਰਨੈਸ਼ਨਲ ਸਕੂਲ ਭਿੱਟੇਵੱਡ, ਮਾਨਾਂਵਾਲਾ ਦੀ ਪ੍ਰਬੰਧਕੀ ਕਮੇਟੀ ਦੇ ਐਮ.ਡੀ ਗੁਰਚਰਨ ਸਿੰਘ
ਸੰਧੂ ਦੇ ਦਿਸ਼ਾਂ ਨਿਰਦੇਸ਼ਾਂ ਤੇ ਸਪੋਰਟਸ ਵਿੰਗ ਇੰਚਾਰਜ਼ ਮੈਡਮ ਸੰਨਦੀਪ ਕੌਰ ਦੇ ਬੇਮਿਸਾਲ ਪ੍ਰਬੰਧਾਂ ਹੇਠ ਸਕੂਲ ਦੀ ਸਲਾਨਾ 3 ਦਿਨਾਂ ਸਪੋਰਟਸ ਮੀਟ ਅੱਜ ਤੋਂ ਸ਼ੁਰੂ ਹੋ ਗਈ।ਜਿਸ ਦਾ ਸ਼ੁੱਭਆਰੰਭ ਉੱਘੇ ਖੇਡ ਪ੍ਰਮੋਟਰ ਤੇ ਸਾਹਿਤਕਾਰ ਪ੍ਰਿੰਸੀਪਲ ਗੁਰਬਾਜ਼ ਸਿੰਘ ਛੀਨਾ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤਾ ਤੇ ਕਿਹਾ ਕਿ ਮਾਸੂਮੀਅਤ ਦੇ ਪੈਮਾਨੇ ਵਿੱਚ ਤਰਾਸ਼ੇ ਇੰਨ੍ਹਾਂ ਨੰਨ੍ਹੇ ਮੰੁਨੇ ਦੇ ਕੋਲੋਂ ਖੇਡ ਖੇਤਰ ਨੂੰ ਵੱਡੀਆਂ ਆਸਾਂ ਹਨ।ਉਥੇ ਸਿਹਤਮੰਦ ਤੇ ਨਿਰੋਏ ਸਮਾਜ ਦੇ ਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਹੋਵੇਗੀ।ਉਨ੍ਹਾਂ ਕਿਹਾ ਕਿ ਮਾਂਪਿਆਂ ਨੂੰ ਬੱਚੇ ਦੀ ਮਨੋਪ੍ਰਵਿਰਤੀ ਦੇ ਅਨੁਸਾਰ ਅੱਗੇ ਵੱਧਣ ਦੀ ਪ੍ਰੇਰਨਾਂ ਦੇਣੀ ਚਾਹੀਦੀ ਹੈ।ਸਕੂਲ ਦੀ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਆਏ ਮਹਿਮਾਨਾਂ ਤੇ ਵਿਸ਼ੇਸ਼ ਵਿਅਕਤੀਆਂ ਨੂੰ `ਜੀ ਆਇਆਂ` ਆਖਦਿਆਂ ਧੰਨਵਾਦ ਕੀਤਾ।ਜਦੋਂ ਕਿ ਵਾਈਸ ਪ੍ਰਿੰਸੀਪਲ ਮੈਡਮ ਵਰਿੰਦਰ ਕੌਰ ਨੇ ਸਕੂਲ ਦੀ ਸਲਾਨਾ ਪ੍ਰਗਤੀ ਰਿਪੋਰਟ ਪੇਸ਼ ਕਰਨ ਦੇ ਨਾਲ-ਨਾਲ ਸਕੂਲ ਦੀਆਂ ਬਹੁ-ਖੇਤਰਾਂ ਦੇ ਵਿੱਚ ਕੀਤੀ ਗਈਆਂ ਪ੍ਰਾਪਤੀਆਂ `ਤੇ ਰੌਸ਼ਨੀ ਪਾਈ।
ਇਸ ਮੌਕੇ ਹੋਏ ਦਿਲਚਸਪ ਤੇ ਰੌਚਕ ਖੋ-ਖੋ ਮੁਕਾਬਲੇ ਦੌਰਾਨ ਗਰੀਨ ਹਾਊਸ ਆਪਣੇ ਕੱਟੜ ਵਿਰੋਧੀ ਰੈਡ ਹਾਊਸ ਨੂੰ ਹਰਾ ਕੇ ਜੇਤੂ ਰਿਹਾ।ਜਦੋਂ ਕਿ ਬੱਚਿਆਂ ਨੇ ਸਲੋ ਸਾਈਕਲਿੰਗ, ਬਲੂਨ ਰੇਸ, ਫਰੋਂਗ ਰੇਸ, 800 ਮੀਟਰ ਰੇਸ, ਉਚੀ ਛਾਲ, ਲੰਮੀ ਛਾਲ, ਸੈਕ ਰੇਸ ਆਦਿ ਪ੍ਰਤੀਯੋਗਤਾਵਾਂ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਏ।ਐਮ.ਡੀ ਗੁਰਚਰਨ ਸਿੰਘ ਸੰਧੂ ਨੇ ਨੰਨ੍ਹੇ ਮੁੰਨ੍ਹੇ ਹੌਂਸਲਾ ਅਫਜ਼ਾਈ ਕਰਦੇ ਹੋਏ ਉਨ੍ਹਾਂ ਨੂੰ ਹੋਰ ਵੀ ਬੇਹਤਰ ਕਰਨ ਦੀ ਪ੍ਰੇਰਨਾ ਦਿੱਤੀ।ਇਸ ਮੌਕੇ ਉਘੇ ਖੇਡ ਪ੍ਰਮੋਟਰ ਸੰਦੀਪ ਸਿੰਘ, ਗੁਰਪ੍ਰੀਤ ਕੌਰ, ਰਾਜਵਿੰਦਰ ਕੌਰ, ਰਾਜਬੀਰ ਕੌਰ, ਮਨਜ਼ਿੰਦਰ ਕੌਰ, ਸੁਖਵੰਤ ਕੌਰ, ਪਵਨਦੀਪ ਕੌਰ, ਮਨਦੀਪ ਕੋਰ, ਹਰਜੀਤ ਕੌਰ, ਕਿਰਨਜੀਤ ਕੌਰ, ਨਵਦੀਪ ਕੌਰ ਆਦਿ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media