
ਬਟਾਲਾ, 4 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿਦਿਆਰਥੀਆਂ ਤੱਕ ਹਿਸਾਬ, ਅੰਗਰੇਜੀ, ਸਮਾਜਿਕ ਸਿਖਿਆ ਤੇ ਸਾਂਇੰਸ ਵਿਸ਼ੇ ਨੂੰ ਸੌਖਾਲੇ ਤਰੀਕਿਆਂ ਨਾਲ ਜਾਣਕਾਰੀ ਦੇਣ ਲਈ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ ਹੈ।ਜਿਸ ਵਿਚ ਜਿਆਦਾਤਰ ਜੋਰ ਪ੍ਰੈਕਟੀਕਲ ਤਰੀਕਿਆਂ ਉਪਰ ਦਿੱਤਾ ਜਾ ਰਿਹਾ ਹੈ।ਸਿਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਤੇ ਜਿਲਾ ਸਿਖਿਆ ਅਫਸਰ ਸ੍ਰੀਮਤੀ ਰਾਕੇਸ਼ ਬਾਲਾ ਗੁਰਦਾਸਪਰ ਦੇ ਦਿਸ਼ਾ ਨਿਰਦੇਸਾਂ `ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਧਰਮਪੁਰਾ ਕਲੌਨੀ ਬਟਾਲਾ ਵਿਖੇ ਪ੍ਰਿੰਸੀਪਲ ਬਲਵਿੰਦਰ ਕੌਰ ਦੀ ਯੋਗ ਅਗਵਾਈ ਵਿਚ ਹਿਸਾਬ ਵਿਸ਼ੇ ਦਾ ਸੈਮੀਨਾਰ ਲਗਾਇਆ ਗਿਆ ਤੇ ਸੈਮੀਨਾਰ ਦੇ ਤੀਸਰੇ ਦਿਨ ਹਿਸਾਬ ਅਧਿਆਪਕਾਂ ਨੇ ਛੋਟੀਆਂ ਛੋਟੀਆਂ ਵਰਕਿੰਗ ਐਕਟਿਵਟੀਆਂ ਤਿਆਰ ਕੀਤੀਆਂ ਜਿੰਨਾ ਨਾਲ ਹਿਸਾਬ ਵਿਸੇ ਨੂੰ ਸੌਖਾਲਿਆਂ ਹੀ ਸਮਝਿਆ ਜਾ ਸਕਦਾ ਹੈ।।ਸੈਮੀਨਾਰ ਵਿਚ ਵੱਖ ਵੱਖ ਸਕੂਲਾਂ ਦੇ 40 ਅਧਿਆਪਕ ਹਿੱਸਾ ਲਿਆ। ਤਿੰਨ ਦਿਨਾ ਸੈਮੀਨਾਰ ਦੇ ਅਖੀਰਲੇ ਦਿਨ ਹਿਸਾਬ ਮੇਲਾ ਲਗਾਇਆ ਗਿਆ, ਜਿਸ ਵਿਚ ਰਵਿੰਦਰਪਾਲ ਸਿੰਘ ਚਾਹਲ ਤੇ ਉਹਨਾਂ ਦੀ ਟੀਮ ਵਲੋ ਨਿਰੀਖਣ ਕੀਤਾ ਗਿਆ।ਮੇਲੇ ਵਿਚ ਬਣਾਏ ਗਏ ਮਾਡਲਾਂ ਦੇ ਸਬੰਧ ਵਿਚ ਜਿਲਾ ਸਿਖਿਆ ਅਫਸਰ ਨੇ ਕਿਹਾ ਇਹ ਮਾਡਲ ਸਕੂਲਾਂ ਦੇ ਵਿਦਿਆਰਥੀਆਂ ਵਾਸਤੇ ਹਿਸਾਬ ਵਿਸ਼ਾ ਸਿਖਣ ਵਿਚ ਸਹਾਈ ਹੋ ਸਕਦੇ ਹਨ।ਇਹਨਾ ਮਾਡਲਾ ਦੀ ਵਰਤੋ ਸਾਰੇ ਅਧਿਆਪਕਾਂ ਨੂੰ ਜਮਾਤ ਵਿਚ ਕਰਨੀ ਚਾਹੀਦੀ ਹੈ ਤਾਂ ਹਿਸਾਬ ਵਿਸ਼ੇ ਪ੍ਰਤੀ ਆਈ ਨੀਰਸਤਾ ਨੂੰ ਠੀਕ ਕੀਤਾ ਜਾ ਸਕੇ। ਸੈਮੀਨਾਰ ਵਿਚ ਨਿਯੁੱਕਤ ਕੀਤੇ ਬੀ.ਐਮ ਅਸੋਕ ਕੁਮਾਰ, ਸੁਖਦਿਆਲ ਸਿੰਘ, ਮਨਪ੍ਰੀਤ ਸਿੰਘ ਭੁੱਲਲ ਤੇ ਵਿਪਨ ਕੁਮਾਰ ਵਲੋਂ ਵਧੀਆ ਅਗਵਾਈ ਲੀਹਾਂ ਦਿਤੀਆਂ ਜਾ ਰਹੀਆਂ ਹਨ।ਇਸ ਮੌਕੇ ਸਕੂਲ ਅਧਿਆਪਕ ਵਿਚ ਹਰਪ੍ਰੀਤ ਸਿੰਘ, ਨਰਿੰਦਰ ਸਿੰਘ, ਜੀਵਨ ਸਿੰਘ, ਚਰਨਜੀਤ ਸਿੰਘ, ਹਰੀਕ੍ਰਿਸਨ, ਰਜਨੀ ਬਾਲਾ, ਹਰਬਿੰਦਰ ਕੌਰ ਆਦਿ ਤੋ ਇਲਾਵਾ ਸਕੂਲ ਦੇ ਅਧਿਆਪਕ ਤੇ ਲੈਕਚਰਾਰ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media