Friday, September 20, 2024

ਕੇਂਦਰੀ ਪੰਜਾਬੀ ਲੇਖਕ ਸੰਘ ਵੱਲੋਂ ਪੰਜਾਬੀ ਦੇ 11 ਅਧਿਆਪਕਾਂ ਨੂੰ ਗਿਆਨ ਰਤਨ ਪੁਰਸਕਾਰ ਅੱਜ

PPN180206

ਅੰਮ੍ਰਿਤਸਰ, 19 ਫਰਵਰੀ (ਜਗਦੀਪ ਸਿੰਘ)- ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਜਨਵਾਦੀ ਲੇਖਕ ਸੰਘ ਅੰਮ੍ਰਿਤਸਰ ਵੱਲੋਂ ਸਾਂਝੇ ਤੌਰ ਤੇ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪੰਜਾਬੀ ਦੇ ਉਨ੍ਹਾਂ ਸਥਾਨਕ ਗਿਆਾਰਾਂ ਅਧਿਆਪਕਾਂ ਨੂੰ ਜਿੰਨ੍ਹਾਂ ਨੇ ਮਾਤ ਭਾਸ਼ਾ ਪੰਜਾਬੀ ‘ਚ ਵੱਖ-ਵੱਖ ਵਿਸ਼ਿਆਂ ‘ਤੇ ਉੱਚ ਦਰਜ਼ੇ ਦਾ ਖੋਜ ਕਾਰਜ ਕਰਦਿਆਂ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ “ਗਿਆਨ ਰਤਨ ਪੁਰਸਕਾਰ” ਨਾਲ ਸਨਮਾਨਿਤ ਕਰਨ ਦਾ ਫੈਂਸਲਾ ਕੀਤਾ ਹੈ, ਜਿਸ ਦੀ ਜਾਣਕਾਰੀ ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਦੇਵ ਦਰਦ, ਜਨਰਲ ਸਕੱਤਰ ਦੀਪ ਦਵਿੰਦਰ ਸਿੰਘ ਅਤੇ ਸ. ਕੰ. ਸ. ਸ. ਸਕੂਲ ਮਾਲ ਰੋਡ ਦੇ ਪ੍ਰਿੰ: ਸ੍ਰੀਮਤੀ ਮਨਦੀਪ ਕੌਰ ਹੋਰਾਂ ਸਾਂਝੇ ਤੌਰ ਤੇ ਦਿੰਦਿਆਂ ਦੱਸਿਆ ਕਿ ਕੱਲ੍ਹ 20 ਫਰਵਰੀ ਸਵੇਰੇ 10.30 ਵਜੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ ਵਿਖੇ ਹੋਣ ਵਾਲੇ ਭਾਸ਼ਾ ਸੈਮੀਨਾਰ ‘ਚ ਜਿਸ ਦੀ ਪ੍ਰਧਾਨਗੀ ਕੇਂਦਰੀ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਸੜਕਨਾਮਾ ਅਤੇ ਪ੍ਰਿੰ: ਸ੍ਰੀਮਤੀ ਸੁਖਬੀਰ ਕੌਰ ਮਾਹਲ, ਪ੍ਰਿੰ: ਨਿਰਮਲ ਸਿੰਘ ਭੰਗੂ, ਡਾ. ਅਨੂਪ ਸਿੰਘ, ਸ਼੍ਰੋਮਣੀ ਸ਼ਾਇਰ ਅਜੈਬ ਸਿੰਘ ਹੁੰਦਲ ਅਤੇ ਸੁਲੱਖਣ ਸਰਹੱਦੀ ਕਰਨਗੇ ਵਿਖੇ ਦਿੱਤਾ ਜਾਵੇਗਾ ਅਤੇ ਉੱਘੇ ਭਾਸ਼ਾ ਵਿਗਿਆਨੀ ਅਤੇ ਵਿਦਵਾਨ ਇਸ ਸਮੇਂ “ਮਾਤ ਭਾਸ਼ਾ ਦੀ ਤਰੱਕੀ ‘ਚ ਅਧਿਆਪਕ ਦਾ ਯੋਗਦਾਨ” ਵਿਸ਼ੇ ਤੇ ਵਿਚਾਰ ਚਰਚਾ ਵੀ ਕਰਨਗੇ। ਇਸ ਸਮੇਂ ਅੰਮ੍ਰਿਤਸਰ ਦੇ ਜਿਲ੍ਹਾ ਸਿੱਖਿਆ ਅਫਸਰ ਸ੍ਰ: ਸਤਿੰਦਰਬੀਰ ਸਿੰਘ ਨੂੰ ਉਕਤ ਦੋਵਾਂ ਸਭਾਵਾਂ ਵੱਲੋਂ ਵਿੱਦਿਆ ਪੀਠ ਪੁਰਸਕਾਰ ਵੀ ਦਿੱਤਾ ਜਾਵੇਗਾ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply