Thursday, October 1, 2026

ਬਠਿੰਡਾ ਸਕੂਲਾਂ ਦੇ ਬੱਚਿਆਂ ਨੇ ਤਲਬਾਰਬਾਜ਼ੀ `ਚ ਮਾਰੀਆਂ ਮੱਲਾਂ

PPN0711201704ਬਠਿੰਡਾ, 7 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਿਛਲੇ ਦਿਨੀਂ ਅੰਮਿ੍ਰਤਸਰ ਸਾਹਿਬ ਵਿਖੇਂ 63ਵੀਆਂ ਪੰਜਾਬ ਸਕੂਲ ਸਟੇਟ ਖੇਡਾਂ ਤਲਬਾਰਬਾਜੀ 2017 ਨੂੰ ਸਪੰਨ ਹੋਈਆਂ।ਇਨਾਂ ਖੇਡਾਂ ਵਿੱਚ ਬਠਿੰਡਾਂ ਦੇ ਸਕੂਲਾਂ ਦੇ ਖਿਡਾਰੀਆਂ ਅੰਡਰ 10 ਗਰੁੱਪ ਵਿੱਚ ਇੱਪੀ ਟੀਮ ਅਤੇ ਸੈਬਰ ਟੀਮ ਲੜਕੇ ਈਵੈਂਟ ਵਿੱਚ ਕਾਂਸੇ ਦੇ ਤਗਮੇ ਪ੍ਰਾਪਤ ਕੀਤੇ।ਅੰਡਰ 14 ਲੜਕੇ ਗਰੁੱਪ ਵਿੱਚ ਇੱਪੀ ਟੀਮ ਅਤੇ ਫੁਆਇਲ ਟੀਮ ਨੇ ਵੀ ਕਾਂਸੇ ਦੇ ਤਗਮੀ ਹਾਸਲ ਕਰਕੇ ਬਠਿੰਡਾ ਦਾ ਨਾਮ ਰੋਸ਼ਨ ਕੀਤਾ।ਅੰਡਰ 19 ਲੜਕੀਆਂ ਟੀਮ ਨੇ ਇੱਪੀ ਟੀਮ ਅਤੇ ਫੁਆਇਲ ਟੀਮ ਨੇ ਕਾਂਸੇ ਦੇ ਤਗਮੇ ਹਾਸਲ ਕੀਤੇ। ਇਸ ਸਫ਼ਲਤਾਂ ਭਰੀ ਕਾਮਯਾਬੀ ਵਿੱਚ ਮੈਡਮ ਕੰਵਲਜੀਤ ਕੌਰ ਫੈਲਸਿੰਗ ਕੋਚ ਨੇ ਆਪਣੇ ਸਿਰ ਬੰਨਾਇਆ ਹੈ ਕਿਉਕਿ ਉਨਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਮਿਹਨਤ ਕਰਕੇ ਖਿਡਾਰੀਆਂ ਨੂੰ ਟਰੇਨਿੰਗ ਕਰਵਾਈ।ਇਥੇ ਜ਼ਿਕਰਯੋਗ ਹੈ ਕਿ ਬਠਿੰਡਾ ਜਿਲੇ ਦੇ ਤਿੰਨ ਲੜਕੇ ਅਤੇ ਸੱਤ ਲੜਕੀਆਂ ਵਲੋਂ 63ਵੀਂ ਸਕੂਲ ਨੈਸ਼ਨਲ ਗੇਮਜ਼ ਵਿਚ ਪੰਜਾਬ ਸਟੇਟ ਅਤੇ ਸੀ.ਬੀ.ਐਸ.ਈ ਨੇ ਭਾਗ ਲਿਆ ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply