Wednesday, September 30, 2026

ਪੱਟੀ ਪੁਲਿਸ ਨੇ ਇਰਾਦਾ ਕਤਲ ਕੇਸ ਵਿਚ 4 ਸਾਲਾਂ ਤੋ ਭਗੋੜਾ ਕੀਤਾ ਕਾਬੂ

PPN0711201710ਪੱਟੀ, 7 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਪੱਟੀ ਪੁਲਿਸ ਨੇ ਚਾਰ ਸਾਲਾਂ ਤੋ ਇਰਾਦਾ ਕਤਲ ਕੇਸ `ਚ ਭਗੋੜੇ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਨਵੇ ਆਏ ਥਾਣਾ ਮੁੱਖੀ ਸਿਟੀ ਇੰਸਪੈਕਟਰ ਤਰਸੇਮ ਮਸੀਹ ਨੇ ਦੱਸਿਆ ਕਿ ਏ.ਐਸ.ਆਈ ਅਮਰੀਕ ਸਿੰਘ ਤੇ ਏ.ਐਸ.ਆਈ ਪੰਨਾ ਲਾਲ `ਤੇ ਅਧਾਰਿਤ ਟੀਮ ਨੇ ਵਾਰਡ ਨੰ: 13 ਗੁਰੂ ਨਾਨਕ ਕਾਲੋਨੀ ਪੱਟੀ ਤੋ ਇਰਾਦਾ ਕਤਲ ਕੇਸ ਵਿਚ ਭੋਗੜੇ ਵਿਅਕਤੀ ਨੂੰ ਗਸ਼ਤ ਦੌਰਾਨ ਕਾਬੂ ਕੀਤਾ ਹੈ। ਉਨਾਂ ਨੇ ਦੱਸਿਆ ਕਿ ਦੋਸ਼ੀ ਯਾਦਵਿੰਦਰ ਸਿੰਘ (30) ਉਰਫ ਯਾਦਾ ਪੁੱਤਰ ਬਲਦੇਵ ਸਿੰਘ ਕੌਮ ਨਾਈ ਵਾਸੀ ਵਾਰਡ ਨੰ: 13 ਪੱਟੀ ਜੋ ਕਿ ਸੰਨ 2013 ਵਿਚ ਇਰਾਦਾ ਕੇਸ ਵਿਚ 4 ਸਾਲ ਤੋ ਭਗੋੜਾ ਚੱਲਿਆ ਆ ਰਿਹਾ ਸੀ ਅਤੇ ਉਸ ਦੇ ਖਿਲਾਫ ਮੁੱਕਦਮਾ ਨੰ: 200/13 ਧਾਰਾ: 307 ਦਰਜ਼ ਹੈ।ਥਾਣਾ ਮੁੱਖੀ ਤਰਸੇਮ ਮਸੀਹ ਨੇ ਕਿਹਾ ਕਿ ਉਕਤ ਦੋਸ਼ੀ ਯਾਦਾ ਇਕ ਹੋਰ ਮੁੱਕਦਮਾ ਨੰ: 285/15 ਧਾਰਾ : 174 ਏ ਵਿੱਚ ਵੀ ਦੋਸ਼ੀ ਸੀ। ਉਨਾਂ ਕਿਹਾ ਕਿ ਨੇ ਦੋਸ਼ੀ ਤੋਂ ਪੁਛਗਿਛ ਕੀਤੀ ਜਾ ਰਹੀ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply