ਸੰਦੌੜ, 11 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬ ਅੰਦਰ ਮੌਸਮ `ਚ ਆਈ ਅਚਾਨਕ ਤਬਦੀਲੀ ਨੇ ਕਿਸਾਨ ਦੁਚਿੱਤੀ ਚ ਪਾਇਆ ਹੋਇਆ ਹੈ।
ਇੱਕ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਉਹ ਹੁਣ ਤੱਕ ਕਣਕ ਦੀ ਬਿਜ਼ਾਈ ਕਰਕੇ ਵਿਹਲੇ ਹੋ ਜਾਂਦੇ ਸਨ, ਪਰ ਇਸ ਵਾਰ ਝੋਨੇ ਦੀ ਫਸਲ ਸਾਂਭੀ ਨੂੰ ਇੱਕ ਮਹੀਨੇ ਤੋਂ ਉਪਰ ਹੋ ਚੱਲਿਆ ਹੈ, ਪਰ ਅਚਾਨਕ ਧੁੰਦ ਪੈਣ ਕਰਕੇ ਸੂਰਜ ਦੇ ਨਾ ਨਿਕਲਣ ਕਰਕੇ ਜ਼ਮੀਨ `ਚ ਬਹੁਤ ਸਿੱਲ ਪਾਈ ਜਾ ਰਹੀ ਹੈ, ਜਿਸ ਕਰਕੇ ਉਹ ਕਣਕ ਦੀ ਬਿਜਾਈ ਨਹੀਂ ਕਰ ਸਕਦੇ। ਪਹਿਲਾਂ ਤੋਂ ਕਿਸਾਨਾਂ ਨੂੰ ਨਾੜ ਨਾ ਸਾੜਨ ਲਈ ਬਹੁਤ ਲੇਟ ਕੀਤਾ ਗਿਆ ਹੈ ਹੁਣ ਧੁੱਪ ਨਾ ਲੱਗਣ ਕਰਕੇ ਕਣਕ ਦੀ ਬਿਜਾਈ ਲੇਟ ਹੁੰਦੀ ਜਾ ਰਹੀ ਹੈ।ਉਹਨਾਂ ਨੇ ਵਿਭਾਗ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਸਬੰਧ `ਚ ਜਾਗਰੂਕਤਾ ਕੈਂਪ ਲਗਾਉਣ ’ਤੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲੇਟ ਹੋਣ ਕਰਕੇ ਨਵੇਂ ਬੀਜਾਂ ਬਾਰੇ ਜਾਗਰੂਕ ਕਰਵਾਇਆ ਜਾਵੇ।ਇਸ ਸਬੰਧੀ ਬੀਜਾਂ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਅਤੇ ਧੁੰਦ ਦੇ ਸੁਮੇਲ ਕਾਰਨ ਧੁੱਪ ਨਹੀਂ ਲੱਗ ਰਹੀ। ਕਿਸਾਨ ਨਵੰਬਰ ਅਖ਼ੀਰ ਤੱਕ ਕਣਕ ਦੀ ਬਿਜ਼ਾਈ ਕਰ ਸਕਦੇ ਹਨ।ਫਿਰ ਵੀ ਜੇ ਕਿਤੇ ਕਣਕ ਦੀ ਬਿਜ਼ਾਈ ਦੇਰ ਨਾਲ ਹੁੰਦੀ ਹੈ ਤਾਂ ਦਸੰਬਰ ਮਹੀਨੇ ਵਿੱਚ ਪ੍ਰਤੀ ਏਕੜ 45 ਕਿਲੋ ਮੁਤਾਬਿਕ ਪੀ.ਬੀ.ਡਬਲਿਯੂ 550 ਦੀ ਬਿਜ਼ਾਈ ਕਰ ਸਕਦੇ ਹਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media