ਚੌਕ ਮਹਿਤਾ, 11 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) ਇਥੋਂ ਨੇੜਲੇ ਢਿਲੋਂ ਪੈਲਸ ਤੋਂ ਬੀਤੇ ਦਿਨੀਂ ਚੋਰੀ ਕੀਤਾ ਗੈਸ ਸਿਲੰਡਰ ਬੁੱਟਰ ਪੁਲੀਸ ਚੌਕੀ
ਵਾਲਿਆਂ ਨੇ ਚੋਰ ਸਮੇਤ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲੲਕਰ ਲਿਆ ਹੈ।ਚੌਕੀ ਇੰਚਾਰਜ ਏ.ਐਸ.ਆਈ ਊਧਮ ਸਿੰਘ ਵਲੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਨੇ ਆਪਣੇ ਸਹਾਇਕ ਕਰਮਚਾਰੀਆਂ ਹੈਡ ਕਾਂਸਟੇਬਲ ਬਲਦੇਵ ਸਿੰਘ, ਗੁਰਦੇਵ ਸਿੰਘ ਤੇ ਜਤਿੰਦਰ ਸਿੰਘ ਨਾਲ ਸਿੰਘ-ਬੇਲਾ ਮੋੜ ਦੇ ਨੇੜੇ ਨਾਕਾ ਲਗਾਇਆ ਹੋਇਆ ਸੀ ਤਾਂ ਸ਼ੱਕੀ ਹਾਲਤ ਵਿੱਚ ਆਉਂਦੇ ਇਕ ਨੌਜਵਾਨ ਜਿਸ ਕੋਲ ਇਕ ਗੈਸ ਸਿਲੰਡਰ ਸੀ ਨੂੰ ਰੋਕ ਕੇ ਪੁੱਛਗਿਛ ਕੀਤੀ ਤਾਂ ਉਹ ਤਸੱਲੀਬਖਸ਼ ਜਵਾਬ ਨਾ ਦੇ ਸਕਿਆ।ਜਦ ਉਸ ਨੂੰ ਸਖਤੀ ਨਾਲ ਪੁਛਿਆ ਗਿਆ ਤਾਂ ਉਸ ਨੇ ਦਸਿਆ ਕਿ ਇਹ ਸਿਲੰਡਰ ਉਸਨੇ ਪੈਲੇਸ ਵਿਚੋਂ ਚੋਰੀ ਕੀਤਾ ਹੈ ਅਤੇ ਹੁਣ ਵੇਚਣ ਲਈ ਜਾ ਰਿਹਾ ਸੀ।ਚੌਕੀ ਇੰਚਾਰਜ ਊਧਮ ਸਿੰਘ ਨੇ ਦਸਿਆ ਕਿ ਦੋਸ਼ੀ ਦੀ ਪਛਾਣ ਰੋਸ਼ਨ ਸਿੰਘ ਰੋਸ਼ਨ ਪੁੱਤਰ ਬਲਦੇਵ ਸਿੰਘ ਪਿੰਡ ਖੱਬੇ ਰਾਜਪੂਤਾਂ ਵਜੋਂ ਹੋਈ ਹੈ। ਚੌਕੀ ਇੰਚਾਰਜ ਅਨੁਸਾਰ ਦੋਸ਼ੀ ਦੇ ਖਿਲਾਫ ਧਾਰਾ 379 ਆਈਪੀ.ਸੀ ਦੇ ਤਹਿਤ ਮੁਕੱਦਮਾ ਨੰ: 84 ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ।
Check Also
ਖਾਲਸਾ ਕਾਲਜ ਐਜੂਕੇਸ਼ਨ ਜੀ.ਟੀ ਰੋਡ ਦੀ 69ਵੀਂ ਸਾਲਾਨਾ ਕਨਵੋਕੇਸ਼ਨ ’ਚ ਵੰਡੀਆਂ 250 ਡਿਗਰੀਆਂ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਦੇ 69ਵੇਂ …
Punjab Post Daily Online Newspaper & Print Media