Saturday, October 10, 2026

ਪਾਕਿਸਤਾਨ ਵਲੋਂ ਕੁਲਭੂਸ਼ਨ ਜਾਧਵ ਨਾਲ ਪਤਨੀ ਨੂੰ ਮਿਲਣ ਦੀ ਆਗਿਆ ਦੇਣੀ ਚੰਗਾ ਕਦਮ- ਯਾਦਵ

ਅੰਮਿ੍ਤਸਰ, 11 ਨਵੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਕਿਹਾ ਕਿ ਕੱਲ ਪਾਕਿਸਤਾਨ ਦੀ Ramesh Yadavਸਰਕਾਰ ਨੇ ਜੋ ਫੈਸਲਾ ਕੁਲਭੂਸ਼ਨ ਜਾਧਵ ਦੀ ਪਤਨੀ ਨੂੰ ਮਿਲਣ ਦੀ ਪ੍ਰਵਾਨਗੀ ਦਿੱਤੀ ਹੈ ਅਕਾਦਮੀ ਇਸ ਫੈਸਲੇ ਦਾ ਸੁਆਗਤ ਕਰਦੀ ਹੈ ਅਤੇ ਇਸ ਦੇ ਨਾਲ ਹੀ ਪਿਛਲੇ ਕਾਫੀ ਸਮੇਂ ਤੋਂ ਪੇਸ਼ਾਵਰ (ਪਾਕਿਸਤਾਨ) ਦੀ ਜ਼ੇਲ ਵਿੱਚ ਸਜਾ ਕੱਟ ਰਿਹਾ ਮੁੰਬਈ ਨਿਵਾਸੀ ਹਾਮਿਦ ਅੰਸਾਰੀ ਦੇ ਪਰਿਵਾਰ ਅਤੇ ਉਸ ਦੀ ਮਾਤਾ ਫੌਜੀਆ ਅੰਸਾਰੀ ਨੂੰ ਵੀ ਮਿਲਣ ਦੀ ਆਗਿਆ ਪਾਕਿਸਤਾਨ ਸਰਕਾਰ ਵੱਲੋਂ ਦਿੱਤੀ ਜਾਵੇ।ਰਮੇਸ਼ ਯਾਦਵ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਆਪੋ ਆਪਣੇ ਦੇਸ਼ਾਂ ’ਚ ਇਕ ਦੂਜੇ ਦੇ ਕੈਦੀਆਂ ਨੂੰ ਉਨਾਂ ਦੇ ਪਰਿਵਾਰਾਂ ਨਾਲ ਮਿਲਣ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply