ਬਠਿੰਡਾ, 11 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਹਸਪਤਾਲ ਆਲਮਵਾਲਾ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ
ਸਿਵਲ ਹਸਪਤਾਲ ਵਿਖੇ ਤਾਇਨਾਤ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਸਤੀਸ਼ ਗੋਇਲ ਵਲੋਂ ਆਲਮਵਾਲਾ ਹਸਪਤਾਲ ਦੀ ਜਾਂਚ ਕੀਤੀ ਗਈ।ਇਸ ਦੌਰਾਨ ਉਹਨਾਂ ਨੇ ਹਸਪਤਾਲ ਦੇ ਲੇਬਰ ਰੂਮ, ਡਿਸਪੈਸਰੀ, ਲੈਬਾਰਟਰੀ, ਸਬ-ਸੈਂਟਰ ਆਦਿ ਦੀ ਬੜੀ ਬਰੀਕੀ ਨਾਲ ਪੜਤਾਲ ਕੀਤੀ।ਉਹਨਾਂ ਸੀਨੀਅਰ ਮੈਡੀਕਲ ਅਫ਼ਸਰ ਨੂੰ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਦੇ ਵਾਹਨਾਂ ਲਈ ਪਾਰਕਿੰਗ ਦਾ ਯੋਗ ਪ੍ਰਬੰਧ ਕਰਨ ਦੇ ਵੀ ਨਿਰਦੇਸ਼ ਦਿੱਤੇ।ਜਾਣਕਾਰੀ ਅਨੁਸਾਰ ਸਰਕਾਰੀ ਹਪਤਾਲ ਆਲਮਵਾਲਾ ਵਿਖੇ ਬਾਅਦ ਦੁਪਹਿਰ ਜਿਲਾ ਸੀ੍ਰ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਤਾਇਨਾਤ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਸ਼ਤੀਸ ਗੋਇਲ ਅਚਾਨਕ ਹੀ ਜਾਂਚ ਲਈ ਪਹੁੰਚ ਗਏ। ਉਹਨਾਂ ਨੇ ਹਸਪਤਾਲ ਦੀ ਡਿਸਪੈਸਰੀ, ਲੈਬਾਰਟਰੀ, ਲੇਬਰ ਰੂਮ ਅਤੇ ਸਬ-ਸੈਂਟਰ ਦੀ ਵੀ ਜਾਂਚ ਕੀਤੀ। ਇਸ ਦੌਰਾਨ ਉਹਨਾਂ ਸਫਾਈ ਸਬੰਧੀ ਆਪਣੀ ਨਰਾਜਗੀ ਜਾਹਿਰ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦਾ ਸਿਹਤ ਵਿਭਾਗ ਇਸ ਸਮੇਂ, ਸਫ਼ਾਈ ਦੇ ਮਾਮਲੇ ਸਬੰਧੀ ਬੜਾ ਗੰਭੀਰ ਹੈ। ਇਸ ਕਾਰਨ ਸਫ਼ਾਈ ਦੇ ਮਾਮਲੇ ‘ਤੇ ਅਣਗਹਿਲੀ ਨਹੀਂ ਹੋਣੀ ਚਾਹੀਦੀ। ਉਹਨਾਂ ਸੀਨੀਅਰ ਮੈਡਕੀਲ ਅਫ਼ਸਰ ਡਾਕਟਰ ਜਸਤੇਜ ਸਿੰਘ ਕੁਲਾਰ ਨੂੰ ਹਸਪਤਾਲ ਵਿੱਚ ਮਰੀਜ਼ਾਂ ਅਤੇ ਸਟਾਫ਼ ਦੇ ਵਾਹਨਾਂ ਲਈ ਸੈਡ ਬਣਾਉਣ ਲਈ ਵੀ ਕਿਹਾ।ਡਾਕਟਰ ਜਸਤੇਜ ਸਿੰਘ ਕੁਲਾਰ ਨੇ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਇਸ ਸਬੰਧੀ ਕਾਰਵਾਈ ਅਰੰਭ ਦੇਣਗੇ। ਇਸ ਮੌਕੇ ਬੀ.ਈ.ਈ.ਮਾਲਵਿੰਦਰ ਤਿਉਣਾ, ਡਾਕਟਰ ਸਿਪਲ ਕੁਮਾਰ, ਡਾਕਟਰ ਅਰਪਨ ਸਿੰਘ, ਡਾਕਟਰ ਇਕਬਾਲ ਸਿੰਘ, ਫ਼ਰਮਾਸਿਸਟ ਰਾਕੇਸ਼ ਕੁਮਾਰ ਗਿਰਧਰ, ਮਨੋਜ ਕੁਮਾਰ, ਸ਼ਮਸੇਰ ਬਹਾਦਰ, ਰਾਜਪਾਲ ਸਿੰਘ ਆਦਿ ਵੀ ਹਾਜਰ ਸਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media