Wednesday, December 31, 2025

ਡੀ.ਏ.ਵੀ ਪਬਲਿਕ ਸਕੂਲ ਵਿੱਚ ਹਵਨ ਦਾ ਆਯੋਜਨ

PPN220705 PPN220706
ਅੰਮ੍ਰਿਤਸਰ, 22  ਜੁਲਾਈ ( ਜਗਦੀਪ ਸਿੰਘ ਸੱਗੂ)- ਗਰਮੀਆਂ ਦੀਆਂ ਛੁੱਟੀਆਂ ਵਿੱਚ ਅਰਾਮ ਕਰਨ ਤੇ ਤਰੋਤਾਜ਼ਾ ਹੋਣ ਤੋਂ ਬਾਅਦ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਤੇ ਕੈਂਟ ਬ੍ਰਾਂਚ ਅੱਜ ਖੁੱਲ੍ਹ ਗਿਆ ਅਤੇ ਉਸ ਪ੍ਰਭੂ ਪਰਮਾਤਮਾ ਦੀ ਬੰਦਗੀ ਵਿੱਚ ਦੂਜੇ ਪੜ੍ਹਾਅ ਦੀ ਸ਼ੁਰੂਆਤ ਲਈ ਇਨ੍ਹਾਂ ਦੋਨਾਂ ਬ੍ਰਾਂਚਾਂ ਦੇ ਵਿੱਚ ਹਵਨ ਆਯੋਜਿਤ ਕੀਤਾ ਗਿਆ।ਸਕੂਲ ਦੇ ਵਿਦਿਆਰਥੀਆਂ ਨੇ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ।ਅਧਿਆਪਕਾਂ ਨੇ ਵੀ ਇਸ ਹਵਨ ਵਿੱਚ ਭਾਗ ਲਿਆ ਅਤੇ ਚੰਗੇ ਨਤੀਜਿਆਂ ਲਈ ਪ੍ਰਾਰਥਨਾ ਕੀਤੀ।ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ੍ਰੀਮਤੀ ਨੀਲਮ ਕਾਮਰਾ, ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਤੇ ਸਕੂਲ ਕੇ ਪ੍ਰਬੰਧਕ ਡਾ: ਕੇ.ਐਨ. ਕੌਲ, ਪ੍ਰਿੰਸੀਪਲ ਡੀ.ਏ.ਵੀ. ਕਾਲਜ, ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਆਪਣੀਆਂ ਸ਼ੁੱਭ ਕਾਮਨਾਵਾਂ ਭੇਜੀਆਂ ਅਤੇ ਉਨ੍ਹਾਂ ਨੂੰ ਵਧੀਆ ਕਾਰਗੁਜ਼ਾਰੀ ਲਈ ਪ੍ਰੇਰਿਆ।ਸਕੂਲ ਦੇ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਜੀ ਨੇ ਵੀ ਇਨ੍ਹਾਂ ਛੁੱਟੀਆਂ ਤੋਂ ਬਾਅਦ ਵਿਦਿਆਰਥੀਆਂ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਇਹ ਸਮਾਂ ਵੱਧ ਤੋਂ ਵੱਧ ਮਿਹਨਤ ਕਰਨ ਦਾ ਸੀ ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਚੁਣੌਤੀਆ ਦੀ ਤਿਆਰੀ ਕਰਨ ਦੇ ਲਈ ਪ੍ਰੇਰਿਆ।ਉਹਨਾਂ ਨੇ ਬੱਚਿਆਂ ਨੂੰ ਆਉਣ ਵਾਲੇ ਸਤਰ ਦੇ ਲਈ ਆਸ਼ੀਰਵਾਦ ਵੀ ਦਿੱਤਾ । 

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply