Saturday, August 15, 2026

ਕੌਂਸਲਰ ਮਨਮੋਹਨ ਸਿੰਘ ਟੀਟੂ ਨਮਿੱਤ ਸ਼ਰਧਾਂਜਲੀ ਸਮਾਗਮ ਅੱਜ 2 ਦਸੰਬਰ ਨੂੰ

Manmohan Singh Tituਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਦਲੇਰ, ਸਾਊ ਅਤੇ ਨਿਘੇ ਸੁਭਾਅ ਦੇ ਮਾਲਕ ਮਨਮੋਹਨ ਸਿੰਘ ਟੀਟੂ ਦਾ ਜਨਮ 20 ਦਸੰਬਰ 1963 ਜਿਲ੍ਹਾ ਗੁਰਦਾਸਪੁਰ ਦੇ ਪਿੰਡ ਪਾਰੋਵਾਲ ਵਿਖੇ ਪਿਤਾ ਕਰਤਾਰ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਵਿਚ ਹੋਇਆ।ਮੁੱਢਲੀ ਸਿਖਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਹਾਸਿਲ ਕੀਤੀ।ਉਹ ਪੰਜ ਭਰਾਵਾਂ ਤੇ ਇਕ ਭੈਣ ਵਿਚੋਂ ਸਭ ਤੋਂ ਹਰਮਨ ਪਿਆਰੇ ਸਨ। ਜਵਾਨੀ ਵਿਚ ਪੈਰ ਰੱਖਦਿਆਂ ਆਪਣੇ ਪਰਿਵਾਰ ਸਮੇਤ ਉਹ ਅੰਮ੍ਰਿਤਸਰ ਆ ਗਏ ਅਤੇ ਇਕ ਮੋਹਤਬਰ ਆਗੂ ਵਜੋਂ ਆਪਣੀ ਪਹਿਚਾਣ ਬਣਾਈ।ਉਨ੍ਹਾਂ ਦਾ ਵਿਆਹ ਹਰਭਜਨ ਕੌਰ ਨਾਲ ਹੋਇਆ।ਉਨਾਂ ਦੇੇ 1 ਲੜਕਾ ਕਰਨਦੀਪ ਤੇ 2 ਲੜਕੀਆਂ ਗੁਰਲੀਨ ਕੌਰ ਤੇ ਨਵਪ੍ਰੀਤ ਕੌਰ ਹਨ।
ਪਰਿਵਾਰਿਕ ਜਿੰਮੇਵਾਰੀ ਦੇ ਨਾਲ-ਨਾਲ ਉਨਾਂ ਸਿਆਸਤ ਵਿਚ ਆਪਣੀ ਚੰਗੀ ਪੈਂਠ ਕਾਇਮ ਕੀਤੀ ਅਤੇ ਸ੍ਰੋਮਣੀ ਅਕਾਲੀ ਦਲ ਪਾਰਟੀ ਵਿਚ ਵੱਖ-ਵੱਖ ਅਹੁਦਿਆਂ `ਤੇ ਪਾਰਟੀ ਦੀ ਸੇਵਾ ਕੀਤੀ।ਉਹ ਸ਼ਹਿਰ ਵਿੱਚਲੀਆਂ ਵੱਖ-ਵੱਖ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਸਰਗਰਮ ਮੈਂਬਰ ਸਨ।ਸ੍ਰੀ ਹਰਮੰਦਿਰ ਸਾਹਿਬ ਨੂੰ ਜਾਂਦੇ ਮੁੱਖ ਰਸਤਿਆਂ ਦੀ ਸਫਾਈ ਲਈ ਵਿੱਢੀ ਮੁਹਿੰਮ ਤਹਿਤ ਉਨਾਂ੍ਹ ਹੋਲੀ ਸਿਟੀ ਟਰੱਸਟ ਨਾਂ ਦੀ ਇਕ ਸੰਸਥਾ ਬਣਾਈ, ਜਿਸ ਦੇ ਉਹ ਪ੍ਰਧਾਨ ਵੀ ਸਨ।ਸਵ:  ਮਨਮੋਹਨ ਸਿੰਘ ਟੀਟੂ ਵਲੋਂ ਸਾਲ 2012 ਵਿਚ ਅੰਮ੍ਰਿਤਸਰ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਵਾਰਡ ਨੰਬਰ 42 ਤੋਂ ਬਤੌਰ ਕੌਸਲਰ ਦੇ ਉਮੀਦਵਾਰ ਵਜੋਂ ਇਕ ਵੱਡੀ ਜਿੱਤ ਹਾਸਿਲ ਕੀਤੀ ਅਤੇ ਵਾਰਡ ਦੀਆਂ ਮੁੱਢਲੀਆਂ ਲੋੜਾਂ ਲਈ ਕਰੋੜਾਂ ਦੇ ਵਿਕਾਸ ਕਾਰਜ਼ ਇਮਾਨਦਾਰੀ ਨਾਲ ਮੁਕੰਮਲ ਕਰਵਾਏ ਅਤੇ ਲੋੜਵੰਦਾਂ ਦੀ ਹਮੇਸ਼ਾਂ ਮੋਹਰੀ ਹੋ ਕੇ ਮਦਦ ਕੀਤੀ।
ਸਵ: ਮਨਮੋਹਨ ਸਿੰਘ ਟੀਟੂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਉਨ੍ਹਾਂ ਦੇ ਗ੍ਰਹਿ ਮੰਡੀ ਫਤਿਹ ਸਿੰਘ ਚਾਟੀਵਿੰਡ ਗੇਟ, ਅੰਮ੍ਰਿਤਸਰ ਵਿਖੇ ਪਾਏ ਜਾਣਗੇ ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸ਼ਹੀਦ ਉਧਮ ਸਿੰਘ ਹਾਲ ਗੇਟ ਭਗਤਾਂ ਵਾਲਾ ਵਿਖੇ ਦੁਪਿਹਰ 1.00 ਤੋਂ 2.00 ਵਜੇ ਤੱਕ ਪਾਏ ਜਾਣਗੇ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply