Thursday, October 1, 2026

ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਵਿਖੇ ਕਰਵਾਏ ਦਸਤਾਰ ਸਜਾਉਣ ਦੇ ਮੁਕਾਬਲੇ

ਪੱਟੀ, 3 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ) – ਸ਼ਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਵਰਨਾਲਾ ਵਿਖੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ PPN0312201704ਗਏ।ਜਿਸ ਵਿਚ 6ਵੀਂ ਤੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਵਿਦਿਆਰਥੀਆਂ ਨੂੰ 2 ਗਰੁੱਪਾਂ ਵਿਚ ਵੰਡ ਕੇ ਮੁਕਾਬਲੇ ਕਰਵਾਏ ਗਏ।ਜਿਸ ਦੌਰਾਨ ਰਾਜਦੀਪ ਸਿੰਘ ਨੂੰ ਪਹਿਲਾ ਸਥਾਨ, ਅਕਾਸ਼ਦੀਪ ਸਿੰਘ ਨੂੰ ਦੂਸਰਾ ਅਤੇ ਗੁਰਚੰਦ ਸਿੰਘ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ।ਦੂਸਰੇ ਗੁਰਪ ਵਿਚ ਮਨਪ੍ਰੀਤ ਸਿੰਘ ਪਹਿਲਾ ਸਥਾਨ, ਨੂਰਦਿਲ ਸਿੰਘ ਦੂਸਰਾ ਸਥਾਨ ਅਤੇ ਅਨਮੋਲਦੀਪ ਸਿੰਘ ਨੂੰ ਤੀਸਰਾ ਸਥਾਨ ਹਾਸਲ ਹੋਇਆ। ਮੁਕਾਬਲੇ ਨੂੰ ਵਧੀਆ ਢੰਗ ਨਾਲ ਕਰਵਾਉਣ ਲਈ ਪ੍ਰਿੰ: ਰਾਮ ਲਾਲ, ਗੁਰਵਿੰਦਰ ਸਿੰਘ, ਗੁਰਸ਼ਰਨ ਸਿੰਘ ਤੇ ਡੀ.ਪੀ ਗੁਰਪ੍ਰੀਤ ਸਿੰਘ ਨੇ ਆਪਣਾ ਯੋਗਦਾਨ ਦਿੱਤਾ।ਅੰਤ ਸਿੰਘ ਹਰਪ੍ਰੀਤ ਸਿੰਘ ਤੇ ਕੈਪਟਨ ਦਰਸ਼ਨ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply