ਬਠਿੰਡਾ, 6 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – 63ਵੀਆਂ ਪੰਜਾਬ ਰਾਜ ਸਕੂਲ ਖੇਡਾਂ ਹੈਂਡਬਾਲ ਅੰਤਰ-19 ਲੜਕੀਆਂ ਸੇਂਟ
ਜੇਵੀਅਰ ਸਕੂਲ਼ ਬਠਿੰਡਾ ਵਿਖੇ ਦੂਜੇ ਦਿਨ ਦੀਆਂ ਖੇਡਾਂ ਜਾਰੀ ਰਹੀਆਂ। ਅੱਜ ਦੂਜੇ ਦਿਨ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਮੁੱਖ ਮਹਿਮਾਨ ਵਜੋਂ ਦੇ ਵਿੱਤ ਮੰਤਰੀ ਪੰਜਾਬ ਸਰਕਾਰ ਮਨਪ੍ਰੀਤ ਸਿੰਘ ਬਾਦਲ ਦੇ ਓ.ਐਸ.ਡੀ ਜਗਤਾਰ ਸਿੰਘ ਢਿਲੋਂ (ਘੁੱਦਾ) ਵਿਸ਼ੇਸ ਤੋਰ `ਤੇ ਪਹੁੰਚੇ ਅਤੇ ਉਹਨਾ ਨੇ ਖਿਡਾਰਨਾਂ ਨੂੰ ਸੱਚੀ ਸਪੋਰਟਸਮੈਨਸ਼ਿਪ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਜਿਲ੍ਹਾ ਸਿਖਿਆ ਅਫਸਰ (ਸ਼ੈ.ਸਿ) ਬਠਿੰਡਾ,ਸਹਾਇਕ ਸਿੱਖਿਆ ਅਫਸਰ ਖੇਡਾਂ ਅਤੇ ਸਮੂਹ ਸਰੀਰਕ ਸਿੱਖਿਆ ਅਧਿਆਪਕਾਂ ਦੇ ਖੇਡਾਂ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸਲਾਘਾ ਕੀਤੀ।ਇਸ ਮੌਕੇ ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਪਵਨ ਕੁਮਾਰ,ਕਰਮਜੀਤ ਸਿੰਘ ਘੱਦਾ, ਰਮਨਦੀਪ ਸਿੰਘ ਸਪੋਰਟਸ ਸਕੂਲ ਘੁੱਦਾ, ਬਲਰਾਜ ਸਿੰਘ ਕੋ-ਆਰਡੀਨੇਟਰ ਵੋਕੈਸ਼ਨਲ, ਬਲਜਿੰਦਰ ਸਿੰਘ ਜਿਲ੍ਹਾ ਗਾਇਡੈਂਸ ਕੌਸਲਰ, ਰੁਪਿੰਦਰ ਸਿੰਘ ਹਾਕੀ ਕੋਚ, ਸੰਦੀਪ ਸਿੰਘ, ਜਸਵੀਰ ਸਿੰਘ, ਦਵਿੰਦਰ ਸਿੰਘ ਸੇਂਟ ਜੇਵੀਅਰ, ਰਣਧੀਰ ਸਿੰਘ ਪੀਟੀਆਈ, ਸੁਖਜਿੰਦਰਪਾਲ ਸਿੰਘ, ਵੀਰਪਾਲ ਕੌਰ ਡੀਪੀਈ, ਹਰਭਗਵਾਨ ਦਾਸ ਪੀਟੀਆਈ ਹਾਜਿਰ ਰਹੇ।ਅੱਜ ਦੇ ਨਤੀਜੇ ਖੇਡ ਨਤੀਜਿਆਂ ’ਚ ਲੁਧਿਆਣਾ / ਐਸ.ਏ.ਐਸ 08-05 ਲੁਧਿਆਣਾ ਜੇਤੂ, ਸ੍ਰੀ ਅੰਮ੍ਰਿਤਸਰ ਸਾਹਿਬ / ਬਠਿੰਡਾ 05-08 ਬਠਿੰਡਾ ਜੇਤੂ, ਮੋਗਾ / ਮੁਕਤਸਰ 06-00 ਮੋਗਾ ਜੇਤੁ, ਬਰਨਾਲਾ / ਜਲੰਧਰ 01-08 ਜਲੰਧਰ ਜੈਤੂ, ਹਸ਼ਿਆਰਪੁਰ / ਬਠਿੰਡਾ 04-10 ਬਠਿੰਡਾ ਜੇਤੁ, ਬਰਨਾਲਾ / ਸੰਗਰੂਰ 04-07 ਜੇਤੁ, ਪਟਿਆਲਾ/ਜਲੰਧਰ 16-09 ਪਟਿਆਲਾ ਜੇਤੂ, ਮਾਨਸਾ / 01-13 ਮੋਗਾ, ਫਿਰੋਜਪੁਰ / 05-01 ਫਿਰੋਜਪੁਰ ਜੇਤੁ, ਫਜਿਲਕਾ /ਐਸ.ਏ.ਐਸ ਨਗਰ 05-01 ਫਜਿਲਕਾ ਜੇਤੂ ਅਤੇ ਸੰਗਰੂਰ ਨੇ ਆਖਰੀ ਲੀਗ ਮੈਚ ਵਿੱਚ ਗੁਰਦਾਸਪੁਰ ਨੂੰ ਮਾਤ ਦਿੱਤੀ।ਇਹਨਾ ਖੇਡਾਂ ਨੂੰ ਸਫਲ ਬਣਾਉਣ ਵਿੱਚ ਮਨਦੀਪ ਕੌਰ, ਨਾਜਰ ਸਿੰਘ, ਪਰਮਜੀਤ ਸਿੰਘ ਜਸਵੀਰ ਸਿੰਘ, ਕੁਲਵੀਰ ਸਿੰਘ,ਪਵਿੱਤਰ ਸਿੰਘ, ਬਲਤੇਜ ਸਿੰਘ, ਬਲਜੀਤ ਸਿੰਘ, ਗੁਰਦੀਪ ਸਿੰਘ, ਰਵਿੰਦਰ ਸਿੰਘ ਝੰਡੂਕੇ, ਗੁਰਮੀਤ ਸਿੰਘ ਦਾ ਵਿਸ਼ੇਸ ਯੋਗਦਾਨ ਰਿਹਾ॥
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media