ਬਠਿੰਡਾ, 6 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜਪਾਨ ਦੀ ਕੰਪਨੀ ਸੁਮੀਤੋਮੋ ਕੈਮੀਕਲ ਪ੍ਰਾ. ਲਿਮ. ਦੇ ਤਕਨੀਕੀ ਮੈਨੇਜਰਾਂ
ਵਲੋਂ ਪੰਜਾਬ ਦੇ ਮਾਲਵਾ ਖਿੱਤੇ ਦੇ ਬਠਿੰਡਾ, ਅਬੋਹਰ, ਡੱਬਵਾਲੀ ਅਤੇ ਫਰੀਦਕੋਟ ਆਦਿ ਸ਼ਹਿਰਾਂ ਵਿੱਚ ਇੱਕ ਮਹੀਨੇ ਦਾ ਟਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਟਰੇਨਿੰਗ ਪੋ੍ਰਗਰਾਮ ਵਿੱਚ ਬਾਬਾ ਫ਼ਰੀਦ ਕਾਲਜ ਤੋਂ ਬੀ.ਐਸ.ਸੀ ਐਗਰੀਕਲਚਰ (4 ਤੇ 6 ਸਾਲਾ) ਆਖ਼ਰੀ ਸਾਲ ਦੇ 18 ਵਿਦਿਆਰਥੀਆਂ ਨੇ ਭਾਗ ਲਿਆ।ਉਹਨਾਂ ਨੇ ਮਾਲਵਾ ਖਿੱਤੇ ਦੀ ਪ੍ਰਮੱਖ ਫਸਲ ਕਪਾਹ ਨਾਲ ਸੰਬੰਧਤ ਲਾਈਵ ਪ੍ਰੋਜੈਕਟ ’ਤੇ ਕੰਮ ਕੀਤਾ ਅਤੇ ਕਪਾਹ ਦੀ ਫਸਲ ਉੱਤੇ ਛੜਕਾਅ ਕੀਤੇ ਜਾਣ ਵਾਲੇ ਵੱਖ-ਵੱੱਖ ਰਸਾਇਣਾਂ ਅਤੇ ਉਹਨਾਂ ਦੇ ਪ੍ਰਭਾਵ ਬਾਰੇ ਸਿੱਖਿਆ।ਇਸ ਟਰੇਨਿੰਗ ਪ੍ਰੋਗਰਾਮ ਵਿੱਚ ਚੰਗੀ ਉਪਜ ਪੈਦਾ ਕਰਨ ਲਈ ਕਪਾਹ ਦੀ ਫਸਲ ’ਤੇ ਵੱਖ-ਵੱਖ ਰਸਾਇਣਾਂ ਅਤੇ ਉਹਨਾਂ ਦੀ ਵਰਤੋਂ ਬਾਰੇ ਵਿਦਿਆਰਥੀਆਂ ਨੂੰ ਵਿਸ਼ੇਸ਼ ਟਰੇਨਿੰਗ ਦਿੱਤੀ ਗਈ, ਕਿਉਂਕਿ ਮਾਲਵਾ ਪੰਜਾਬ ਦਾ ਸਭ ਤੋਂ ਵੱਡਾ ਕਪਾਹ ਉਤਪਾਦਨ ਖੇਤਰ ਹੈੇ।ਕੰਪਨੀ ਵਲੋਂ ਇਸ ਲਾਈਵ ਪ੍ਰੋਜੈਕਟ ਦੌਰਾਨ ਵਿਦਿਆਰਥੀਆਂ ਨੂੰ ਵਜੀਫਾ ਵੀ ਪ੍ਰਦਾਨ ਕੀਤਾ ਗਿਆ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਹਨਾਂ ਵਿਦਿਆਰਥੀਆਂ ਨੂੰ ਇਸ ਟਰੇਨਿੰਗ ਪ੍ਰੋਗਰਾਮ ਦੇ ਸਰਟੀਫਿਕੇਟ ਵੰਡੇ ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media