Wednesday, March 11, 2026

ਸਵੱਛਾਗ੍ਰਹਿ ਤਹਿਤ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਮੁਖੀਆਂ ਨਾਲ ਮੀਟਿੰਗ

ਬਠਿੰਡਾ, 6 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਹਰ ਵਿਦਿਅਕ ਅਦਾਰੇ ਨੂੰ ਸਵੱਛ ਭਾਰਤ ਮੁਹਿੰਮ ਦਾ ਹਿੱਸਾ ਬਣਾਉਣ ਲਈ PPN0612201703ਅਤੇ ਸਵੱਛਤਾ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਅੱਜ ਡੀ.ਸੀ ਮੀਟਿੰਗ ਹਾਲ ’ਚ ਸਾਰੇ ਸਰਕਾਰੀ, ਗੈਰ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਨਾਲ ਵਿਸ਼ੇਸ਼ ਬੈਠਕ ਕੀਤੀ।ਇਹ ਵਰਕਸ਼ਾਪ ਸਵੱਛਾਗ੍ਰਹਿ ਪ੍ਰੋਗਰਾਮ ਅਦਾਨੀ ਫਾਊਡੇਸ਼ਨ ਅਤੇ ਸੈਂਟਰ ਫਾਰ ਇੰਨਵਾਇਰਮੈਂਟ ਐਜੂਕੇਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ।ਇਸ ਮੌਕੇ ਬੋਲਦਿਆਂ ਲਾਕਰਾ ਨੇ ਦੱਸਿਆ ਕਿ ਸਵੱਛਤਾ ਅਭਿਆਨ ਤਹਿਤ ਹਰੇਕ ਨਾਗਰਿਕ ਆਪਣੀ ਨੈਤਿਕ ਜੁੰਮੇਵਾਰੀ ਨੂੰ ਸਮਝਣ ਅਤੇ ਲੋਕਾਂ ਵਿਚ ਸਵਛੱਤਾ ਪ੍ਰਤੀ ਜਗਰੂਕਤਾ ਪੈਦਾ ਕਰਨ ’ਚ ਸਹਿਯੋਗ ਦੇਣ।ਇਸ ਮੌਕੇ ਵਿਦਿਅਕ ਅਦਾਰਿਆਂ ਨੂੰ ਕਿਹਾ ਗਿਆ ਕਿ ਉਹ ਬੱਚਿਆਂ ’ਚ ਸਫ਼ਾਈ ਦੀ ਆਦਤ ਨੂੰ ਉਤਸ਼ਾਹਤ ਕਰਨ।ਉਨ੍ਹਾਂ ਕਿਹਾ ਕਿ ਹਰ ਹਫ਼ਤੇ ਬੱਚਿਆਂ ਦੀ ਐਕਟੀਵਿਟੀ ਕਰਵਾਈਆਂ ਜਾਣ ਤਾਂ ਜੋ ਹਰ ਵਿਦਿਆਰਥੀ ਨੂੰ ਇਸ ਸਬੰਧੀ ਜਾਣਕਾਰੀ ਹੋਵੇ।ਇਸੇ ਤਰ੍ਹਾਂ ਵਿਦਿਅਕ ਅਦਾਰਿਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਆਪਣੇ ਸਕੂਲ ਦੀ ਇੱਕ ਦੀਵਾਰ ਨੂੰ ਸਵੱਛਗ੍ਰਹਿ ਦੀਵਾਰ ਵਜੋਂ ਵਿਕਸਤ ਕਰਨ।ਇਸ ਦੀਵਾਰ ’ਤੇ ਸਕੂਲ ਦੀ ਟੂਆਲਟ ਤੇ ਯੂਰੀਨਲ ਦਾ ਵੇਰਵਾ ਹੋਵੇ।ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਕਰਨ ਲਈ ਵੀ ਪ੍ਰਰਿਆ ਜਾਵੇ।ਸੀ.ਈ.ਈ ਦੇ ਸ਼ਰਦ ਗੌਰ, ਹਰਸ਼ਲ ਕੋਰਾਹਲੀ ਅਤੇ ਆਦਾਨੀ ਦੇ ਜਗਨੇਸ਼ ਵਿਭਾਂਡਿਕ ਨੇ ਇਸ ਵਰਕਸ਼ਾਪ ’ਚ ਸਕੂਲਾਂ ਦੇ ਪਿ੍ਰਸੀਪਲਾਂ ਨੂੰ ਸਵੱਛਾਗ੍ਰਹਿ ਤਹਿਤ ਟ੍ਰੇਨਿੰਗ ਦਿੱਤੀ।ਉਨ੍ਹਾਂ ਨੇ ਸਕੂਲ ਦੇ ਪ੍ਰਿਸੀਪਲਾਂ ਨੂੰ ਦੱਸਿਆ ਕਿ ਉਹ ਆਪਣੇ-ਆਪਣੇ ਸਕੂਲਾਂ ’ਚ 20-25 ਬੱਚਿਆਂ ਦੀਆਂ ਟੀਮਾਂ ਗਠਿਤ ਕਰਕੇ ਉਨ੍ਹਾਂ ਨੂੰ ਸਕੂਲ ਅੰਦਰ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ।ਉਨ੍ਹਾਂ ਨੇ ਕਿਹਾ ਕਿ ਸਕੂਲ ਅੰਦਰ ਹਰੇਕ ਕਲਾਸ ਦੇ ਬਾਹਰ ਕੂੜਾਦਾਨ ਰੱਖਿਆ ਜਾਵੇ ਅਤੇ ਸਕੂਲ ਦੇ ਬੱਚਿਆਂ ਨੂੰ ਸਫ਼ਾਈ ਰੱਖਣ ਦੀ ਆਦਤ ਪਾਉਣ ਲਈ ਪ੍ਰੇਰਿਤ ਕਰਨ ਅਤੇ ਕੂੜਾ ਕਰਕਟ ਕੂੜੇਦਾਨਾਂ ’ਚ ਹੀ ਪਾਇਆ ਜਾਵੇ।ਸਕੂਲਾਂ ਦੇ ਮੁਖੀਆਂ ਨੇ ਯਕੀਨ ਦਿਵਾਇਆ ਕਿ ਉਹ ਇਸ ਸਬੰਧੀ ਕਾਰਵਾਈ ਕਰਨਗੇ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply