ਮਾਲੇਰਕੋਟਲਾ, 6 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਉਘੇ ਸਮਾਜਸੇਵੀ ਤੇ ਹਲਕਾ ਮਲੇਰਕੋਟਲਾ ਦੀ ਨਾਮਵਰ ਹਸਤੀ ਇੰਦਰਜੀਤ ਸਿੰਘ ਮੁੰਡੇ
ਐਮ.ਡੀ ਕੇ.ਐਸ ਕੰਬਾਇਨ ਮਲੇਰਕੋਟਲਾ ਨੇ ਪਿੰਡ ਖੁਰਦ ਵਿਖੇ ਇਸਲਾਮੀਆਂ ਪ੍ਰਾਇਮਰੀ ਸਕੂਲ ਵਿਖੇ 60 ਲੋੜਵੰਦ ਵਿਦਿਆਰਥੀਆਂ ਨੂੰ ਕੋਟੀਆਂ ਵੰਡੀਆਂ।ਇਸ ਸਮੇਂ ਉਹਨਾ ਕਿਹਾ ਕਿ ਹਰੇਕ ਇਨਸਾਨ ਨੂੰ ਆਪਣੀ ਨੇਕ ਕਮਾਈ ਦਾ ਕੁੱਝ ਕੁ ਹਿੱਸਾ ਲੋੜੰਵਦਾਂ ਦੀ ਸੇਵਾ ਵਿੱਚ ਲਗਾਉਣਾ ਚਾਹੀਦਾ ਹੈ।ਸਕੂਲ ਕਮੇਟੀ ਨੇ ਇੰਦਰਜੀਤ ਸਿੰਘ ਨੂੰ ਇਸ ਸਮਾਜਸੇਵੀ ਕੰਮ ਲਈ ਟਰਾਫੀ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਉਹਨਾਂ ਨਾਲ ਵਿਸਵਕਰਮਾ ਵੈਲਫੇਅਰ ਸੁਸਾਇਟੀ ਪ੍ਰਧਾਨ ਸੁਰੇਸ਼ ਚਾਨਾ, ਜਰਨਲ ਸੈਕਟਰੀ ਚਰਨ ਦਾਸ, ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਚੀਮਾ, ਸਕੂਲ ਕਮੇਟੀ ਦਾ ਪ੍ਰਧਾਨ ਅਬਦੁੱਲ ਰਜ਼ਾਕ, ਮਲਿਕ ਮੁਸਤਾਕ, ਸਾਬਰ ਅਲੀ, ਮੁਹੰਮਦ ਰਮਜਾਨ, ਅਧਿਆਪਕ ਮੁਹੰਮਦ ਸਾਕਿਰ ਅਬਦੁਲ ਕਾਦਰ ਸਿਕੰਦਰ ਖਾ ਪੱਪੂ ਆਦਿ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media