ਪੱਟੀ, 6 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਜੰਡਿਆਲਾ ਗੁਰੁ ਤੋ ਆਏ ਐਕਸੀਅਨ ਗੁਰਮੁੱਖ ਸਿੰਘ ਪਾਵਰਕਾਮ ਪੱਟੀ ਡਵੀਜ਼ਨ ਦੇ ਨਵੇ ਐਕਸੀਅਨ
ਵਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ।ਅਹੁੱਦਾ ਸੰਭਾਲਣ `ਤੇ ਸਮੂਹ ਜੇ.ਈ ਤੇ ਦਫਤਰ ਸਟਾਫ ਨੇ ਉਨਾਂ ਦਾ ਨਿੱਘਾ ਸਵਾਗਤ ਕੀਤਾ।ਐਕਸੀਅਨ ਗੁਰਮੁੱਖ ਸਿੰਘ ਨੇ ਇਸ ਸਮੇਂ ਕਿਹਾ ਪੱਟੀ ਡਵੀਜ਼ਨ ਵਿਚ ਬਿਜਲੀ ਦੀ ਸਪਲਾਈ `ਚ ਸੁਧਾਰ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਸ਼ਹਿਰ ਅੰਦਰ ਬਿਜ਼ਲੀ ਚੋਰੀ ਰੋਕਣ ਲਈ ਵਿਸ਼ੇਸ ਟੀਮਾਂ ਦਾ ਗਠਨ ਕੀਤਾ ਜਾਵੇਗਾ।ਉਨਾਂ ਨੇ ਕਿਹਾ ਕਿ ਖੱਪਤਕਾਰਾਂ ਨੂੰ ਜੇਕਰ ਕੋਈ ਪਰੇਸ਼ਾਨੀ ਆ ਰਹੀ ਹੈ, ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹਨ।ਇਸ ਮੌਕੇ ਅਵਤਾਰ ਸਿੰਘ ਜੇ.ਈ, ਪੁਰਸ਼ੋਤਮ ਸਿੰਘ ਜੇ.ਈ, ਰਾਜਬੀਰ ਸਿੰਘ ਢਿੱਲੋ ਜੇ.ਈ, ਸਰਬਜੀਤ ਸਿੰਘ ਜੇ.ਈ, ਕੁਲਵਿੰਦਰ ਸਿੰਘ, ਗੁਰਦਿਆਲ ਸਿੰਘ, ਗੁਰਬਚਨ ਸਿੰਘ ਆਦਿ ਹਾਜ਼ਰ ਸਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media