Saturday, October 10, 2026

ਮੁੱਖ ਮੰਤਰੀ ਗੁਰੂ ਨਗਰੀ `ਚ 12ਵੇਂ ਪਾਈਟੈਕਸ ਮੇਲੇ ਦਾ ਅੱਜ ਕਰਨਗੇ ਉਦਘਾਟਨ

ਅੰਮ੍ਰਿਤਸਰ, 6 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਰਾਂਹੀ ਜਿਥੇ ਕਈ ਦੇਸ਼ਾਂ ਵਿਚਾਲੇ ਸਨਅਤੀ PPN0612201725ਸਬੰਧ ਮਜਬੂਤ ਹੋਣਗੇ ਉਥੇ ਹੀ ਉਦਯੋਗਿਕ ਖੇਤਰ ਵਿੱਚ ਅੰਮਿ੍ਰਤਸਰ ਦਾ ਗ੍ਰਾਫ ਵੀ ਵਧੇਗਾ।ਉਕਤ ਵਿਚਾਰਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਦੇ ਡਿਪਟੀ ਕਮੀਸ਼ਨਰ ਕਮਲਜੀਤ ਸਿੰਘ ਸਾਂਘਾ ਨੇ ਬੁਧੱਵਾਰ ਨੂੰ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਆਯੋਜਿਤ ਕੀਤੇ ਜਾ ਰਹੇ 12ਵੇਂ ਪਾਈਟੈਕਸ ਮੇਲੇ ਦੀ ਰਸ਼ਮੀ ਸ਼ੁਰੂਆਤ ਤੋਂ ਪਹਿਲਾਂ ਆਯੋਜਿਤ ਪਤੱਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ।
ਇਸ ਪ੍ਰੋਗਰਾਮ ਦੀ ਮੇਜਬਾਨੀ ਪੰਜਾਬ ਸਰਕਾਰ ਵਲੋਂ ਕੀਤਾ ਜਾ ਰਹੀ ਹੈ। ਉਨਾਂ ਕਿਹਾ ਕਿ ਪਿਛਲੇ 11 ਸਾਲਾਂ ਦੌਰਾਨ ਪਾਈਟੈਕਸ ਨੇ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਜਿਸ ਕਾਰਨ ਲੋਕਾਂ ਨੂੰ ਇਸ ਦੇ ਆਯੋਜਨ ਦਾ ਬੜੀ ਬੇਸਬਰੀ ਨਾਲ ਇੰਤਜਾਰ ਰਹਿੰਦਾ ਹੈ। ਡੀ.ਸੀ. ਨੇ ਅੰਮ੍ਰਿਤਸਰ ਵਾਸੀਆਂ ਨੂੰ ਇਸ ਪ੍ਰੋਗਾਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਮੂਹ ਸ਼ਹਿਰ ਵਾਸੀਆਂ ਲਈ ਇਹ ਮਾਣ ਦੀ ਗੱਲ ਹੈ ਕਿ ਪਾਈਟੈਕਸ ਵਰਗੇ ਆਯੋਜਨ ਇਸ ਸ਼ਹਿਰ ਵਿੱਚ ਹੋ ਰਹੇ ਹਨ।
ਇਸ ਤੋਂ ਪਹਿਲਾਂ ਬੋਲਦਿਆਂ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਸਕੱਤਰ ਜਨਰਲ ਸੌਰਵ ਸਾਨਿਆਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਐਨ.ਐਸ.ਆਈ.ਸੀ, ਐਮ.ਐਸ.ਐਮ.ਈ, ਨੈਸ਼ਨਲ ਜੂਟ ਬੋਰਡ ਤੋਂ ਇਲਾਵਾ ਪੰਜਾਬ ਸਰਕਾਰ ਦੇ ਪੀਐਸਆਈਈਸੀ, ਗਮਾਡਾ, ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ, ਪੇਡਾ, ਪਨਸਪ, ਪੰਜਾਬ ਇਨਫੋਟੈਕ, ਮਿਲਫੈਡ, ਮਾਰਕਫੈਡ, ਪੀਆਈਡੀਬੀ ਆਦਿ ਆਪਣਾ ਸਹਿਯੋਗ ਦੇ ਰਹੇ ਹਨ।
ਇਸ ਮੌਕੇ ਤੇ ਬੋਲਦੇ ਹੋਏ ਪੀ.ਐਚ.ਡੀ ਚੈਬਰ ਦੇ ਪ੍ਰਧਾਨ ਡਾਇਰੈਕਟਰ ਰਣਜੀਤ ਮਹਿਤਾ ਅਤੇ ਪੰਜਾਬ ਕਮੇਟੀ ਦੇ ਚੇਅਰਮੈਨ ਆਰ.ਐਸ ਸਚਦੇਵਾ ਨੇ ਦੱਸਿਆ ਕਿ 7 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਈਟੈਕਸ ਦਾ ਉਦਘਾਟਨ ਕੀਤਾ ਜਾਵੇਗਾ।
ਉਨਾਂ ਦੱਸਿਆ ਕਿ ਇਹ ਪਹਿਲਾ ਮੌਕਾ ਹੈ ਜਦੋਂ ਪਾਈਟੈਕਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਸਟਾਲ ਬੁੱਕ ਹੋ ਚੁੱਕੇ ਹਨ। ਇਸ ਵਾਰ ਪਾਈਟੈਕਸ ਵਿੱਚ ਅਫਗਾਨੀਸਤਾਨ, ਟਰਕੀ, ਥਾਈਲੈਂਡ, ਇਜ਼ੀਪਟ, ਚੈਕ ਗਣਰਾਜ, ਆਦਿ ਦੇਸ਼ਾਂ ਦੇ ਕਾਰੋਬਾਰੀ ਭਾਗ ਲੈ ਰਹੇ ਹਨ। ਇਸ ਤੋਂ ਇਲਾਵਾ ਝਾਰਖੰਡ, ਜੰਮੂ-ਕਸ਼ਮੀਰ, ਨਾਰਥ-ਈਸ਼ਟ, ਛੱਤੀਸਗੜ ਅਤੇ ਰਾਜਸਥਾਨ ਆਦਿ ਸੂਬਿਆਂ ਵਲੋ ਵੀ ਆਪਣੀ ਸ਼ਮੂਲੀਅਤ ਕੀਤੀ ਜਾ ਰਹੀ ਹੈ।
ਉਨਾਂ ਦੱਸਿਆ ਕਿ ਪਾਈਟੈਕਸ ਰਾਂਹੀ ਸਨਅਤੀ ਗਤੀਵਿਧੀਆਂ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਸਮਾਜਿਕ ਜਿੰਮੇਦਾਰੀਆਂ ਵੀ ਨਿਭਾਈ ਜਾ ਰਹੀਆਂ ਹਨ। ਜਿਸ ਦੇ ਚਲਦੇ 9 ਦਸੰਬਰ ਨੂੰ ਸਵੇਰੇ ਫੋਰਟੀਜ਼ ਐਸਕਾਰਟ ਦੇ ਸਹਿਯੋਗ ਨਾਲ ਅੰਗਦਾਨ ਬਾਰੇ ਲੋਕਾਂ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਵਾਕਥਨ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਪੰਜ ਰੋਜਾ ਪ੍ਰੋਗਰਾਮਾਂ ਦੌਰਾਨ ਪੀਐਚਡੀ ਚੈਂਬਰ ਆਫ ਇੰਡਸਟਰੀ ਦੇ ਪ੍ਰਤੀਨਿੱਧ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਕਾਰੋਬਾਰੀਆਂ ਨਾਲ ਆਪਣੇ ਵਿਚਾਰ ਸਾਂਝਾ ਕਰਨਗੇ।
ਇਸ ਮੌਕੇ ਤੇ ਬੋਲਦੇ ਹੋਏ ਪੀ.ਐਚ.ਡੀ ਚੈਂਬਰ ਆਫ ਕਾਮਰਸ ਦੀ ਪੰਜਾਬ ਕਮੇਟੀ ਦੇ ਕੋ-ਚੇਅਰਮੈਨ ਕਰਣ ਗਿਲਹੋਤਰਾ ਨੇ ਦੱਸਿਆ ਕਿ ਕਰੀਬ ਦੱਸ ਹਜਾਰ ਸਕੇਅਰ ਮੀਟਰ ਵਿੱਚ ਇਥੇ 300 ਤੋਂ ਵੱਧ ਸਟਾਲ ਲਗਾਏ ਗਏ ਹਨ। ਉਨਾਂ ਦੱਸਿਆ ਕਿ ਸਾਲ 2005 ਵਿੱਚ ਜਦੋਂ ਅੰਮਿ੍ਰਤਸਰ ਵਿੱਚ ਪਾਈਟੈਕਸ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਇਥੇ ਕਰੀਬ 150 ਕਾਰੋਬਾਰੀਆਂ ਨੇ ਭਾਗ ਲਿਆ ਸੀ ਅਤੇ ਕੇਵਲ 50 ਹਜਾਰ ਲੋਕਾਂ ਵਲੋਂ ਇਥੇ ਦੌਰਾ ਕੀਤਾ ਗਿਆ ਸੀ। ਚੈਂਬਰ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲਗਾਤਾਰ ਇਸ ਦਾ ਵਿਸਥਾਰ ਕੀਤਾ ਜਾ ਰਿਹਾ ਹੈ।ਇਸ ਮੌਕੇ ਤੇ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਰਟੀ ਦੇ ਖੇਤਰੀ ਡਾਇਰੈਕਟਰ ਮਧੂ ਪਿਲੇ, ਅਤੇ ਕੁਆਰਡੀਨੇਟਰ ਜੈਦੀਪ ਸਿੰਘ ਤੋਂ ਇਲਾਵਾ ਕਈ ਪਤਵੰਤੇ ਹਾਜਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply