ਬਠਿੰਡਾ, 7 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਤੀਜੇ ਦਿਨ ਜਿਲ੍ਹਾ ਸਿੱਖਿਆ ਅਫਸ਼ਰ(ਸੈ.ਸਿ) ਬਠਿੰਡਾ ਸ੍ਰੀਮਤੀ ਮਨਿੰਦਰ ਕੌਰ ਅਤੇ ਜਿਲ੍ਹਾ ਸਹਾਇਕ ਸਿੱਖਿਆ ਅਫਸਰ (ਖੇਡਾਂ) ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਵਿੱਚ 63 ਵੀਆਂ ਪੰਜਾਬ ਰਾਜ ਸਕੂਲ ਖੇਡਾਂ ਹੈਂਡਬਾਲ ਅੰਤਰ-19 ਲੜਕੀਆਂ ਸੇਂਟ ਜੇਵੀਅਰ ਸਕੂਲ਼ ਬਠਿੰਡਾ ਵਿਖੇ ਧੂਮ ਧੜੱਕੇ ਨਾਲ ਜਾਰੀ ਰਹੀਆਂ।ਤੀਜੇ ਦਿਨ ਬੱਚਿਆ ਨੂੰ ਸਹਾਇਕ ਸਿਖਿਆ ਅਫਸਰ ਖੇਡਾਂ ਗੁਰਪ੍ਰੀਤ ਸਿੰਘ ਨੇ ਅਸ਼ੀਰਵਾਦ ਦੇ ਕਿ ਮੈਚ ਸੁਰੂ ਕਰਵਾਏ।ਇਸ ਮੌਕੇ ਪਿ੍ਰੰਸੀਪਲ ਫਾਦਰ ਯੂਲਾਲਿਓ ਫਰਨਾਡਿਸ਼ ਜੇਂਟ ਜੇਵੀਅਰ ਸਕੂਲ ਹਾਜਰ ਸਨ, ਪ੍ਰਿੰਸੀਪਲ ਪਵਨ ਕੁਮਾਰ, ਪ੍ਰਿੰਸੀਪਲ ਪ੍ਰੇਮ ਕੁਮਾਰ, ਮੁੱਖ ਅਧਿਆਪਕ ਹਰਚਰਨ ਸਿੰਘ, ਪ੍ਰਿੰਸੀਪਲ ਰਮਨਦੀਪ ਸਿੰਘ ਗਿੱਲ, ਜਗਦੀਸ ਕੁਮਾਰ ਲੈਕ ਤੁੰਗਵਾਲੀ, ਪਰਮਜੀਤ ਕੌਰ (ਸੰਗਰੂਰ) ਅਬਜਰਵਰ, ਦਵਿੰਦਰਪਾਲ ਸਿੰਘ ਜੇਵੀਅਰ, ਹਰਭਗਵਾਨ ਦਾਸ ਪੀ.ਟੀ.ਆਈ ਵਿਰਕ ਹਾਜਰ ਸਨ।ਤੀਜੇ ਦਿਨ ਕੁਆਰਟ ਫਾਈਨਲ ਮੈਚਾਂ ਦੇ ਨਤੀਜਿਆ ‘ਚ ਪਹਿਲੇ ਕੁਆਟਰ ਫਾਈਨਲ ਮੈਚ ਵਿੱਚ ਬਠਿੰਡਾ ਨੇ ਲੁਧਿਆਣਾ ਨੂੰ 11-07 ਦੇ ਫਰਕ ਨਾਲ ਹਰਾਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।ਦੂਜੇ ਕੁਆਟਰ ਫਾਈਨਲ ਮੈਚ ਵਿੱਚ ਸ੍ਰੀ ਅੰਮਿ੍ਰਤਸਰ ਨੇ ਕੈਰੋਂ ਵਿੰਗ ਤਰਨਤਾਰਨ ਨੂੰ 11-08 ਨਾਲ ਹਰਾਇਆ।ਤੀਜੇ ਕੁਆਟਰ ਫਾਈਨਲ ਵਿੱਚ ਪਟਿਆਲਾ ਨੇ ਇਕ ਤਰਫਾ ਮੈਚ ਵਿੱਚ 16-02 ਨਾਲ ਮਾਨਸਾ ਨੂੰ ਹਰਾਇਆ।ਚੌਥੇ ਕੁਆਟਰ ਫਾਈਨਲ ਵਿੱਚ ਮੋਗਾ ਨੇ ਜਲੰਧਰ ਨੂੰ 23-16 ਦੇ ਫਰਕ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ ਕੀਤਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media