Friday, October 9, 2026

ਮਹਿਤਾ ਪੁਲਿਸ ਨੇ ਚਾਲੂ ਭੱਠੀ ਸਮੇਤ ਇੱਕ ਕੀਤਾ ਕਾਬੂ

PPN00712201715ਚੌਂਕ ਮਹਿਤਾ, 7 ਦਸੰਬਰ (ਪੰਜਾਬ ਪੋਸਟ-  ਜੋਗਿੰਦਰ ਸਿੰਘ ਮਾਣਾ) – ਥਾਣਾ ਮਹਿਤਾ ਦੀ ਪੁਲਿਸ ਨੇ ਐਸ.ਐਚ.ਓ ਸਰਦੂਲ਼ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਚਾਲੂ ਭੱਠੀ ਤੇੇ ਲਾਹਣ ਸਮੇਤ ਕਾਬੂ ਕੀਤਾ ਹੈ।ਅੱਡਾ ਨਾਥ ਦੀ ਖੂਹੀ ਵਿਖੇ ਗਸ਼ਤ ਮੌਕੇ ਮਿਲੀ ਇਤਲਾਹ ‘ਤੇ ਏ.ਐਸ.ਆਈ ਬਲਜੀਤ ਸਿੰਘ, ਹੌਲਦਾਰ ਕਰਮ ਸਿੰਘ, ਰਣਜੀਤ ਸਿੰਘ, ਕਾਂਸਟੇਬਲ ਅੰਗਰੇਜ਼ ਸਿੰਘ, ਮਲਕੀਤ ਸਿੰਘ, ਜਗਤਾਰ ਸਿੰਘ ਆਦਿ ਨੇ  ਤੁਰੰਤ ਕਾਰਵਾਈ ਕਰਦਿਆਂ ਘਰ ‘ਚ ਸ਼ਰਾਬ ਕੱਢ ਕੇ ਵੇਚਣ ਦਾ ਧੰਦਾ ਕਰਨ ਵਾਲੇ ਹੀਰਾ ਸਿੰਘ ਪੁੱਤਰ ਗੁਰਾ ਸਿੰਘ ਵਾਸੀ ਚੰਨਣਕੇ ਨੂੰ ਚਾਲੂ ਭੱਠੀ ਸਮੇਤ ਕਾਬੂ ਕਰ ਲਿਆ।ਜਿਸ ਕੋਲੋਂ ਮੌਕੇ ‘ਤੇ 10 ਕਿਲੋ ਲਾਹਣ ਤੇ 750 ਮਿ.ਲੀ. ਨਜ਼ਾਇਜ਼ ਸ਼ਰਾਬ ਵੀ ਬਰਾਮਦ ਕੀਤੀ ਗਈ।ਮਹਿਤਾ ਪੁਲਸ ਨੇ ਉਕਤ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply