ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਦੀਪ ਦਵਿੰਦਰ) – ਪੰਜਾਬੀ ਸਹਿਤ ਸਭਾ ਚੋਗਾਵਾਂ (ਰਜਿ.) ਵਲੋਂ ਅਦਾਰਾ ਰਾਗ ਦੇ ਸਹਿਯੋਗ ਨਾਲ 27ਵਾਂ ਸਨਮਾਨ ਸਮਾਰੋਹ ਦਾਤਾ ਬੰਦੀ ਛੋੜ ਪਬਲਿਕ ਸਕੂਲ ਅੱਡਾ ਬਾਉਲੀ ਰਾਮ ਤੀਰਥ ਰੋਡ ਵਿਖੇ ਕਰਵਾਇਆ ਗਿਆ।ਇਸ ਸਮਾਰੋਹ ਦੀ ਪ੍ਰਧਾਨਗੀ ਰਾਗ ਦੇ ਸੰਪਾਦਕ ਅਜਮੇਰ ਸਿੱਧੂ, ਪ੍ਰੋ. ਸੰਧੂ ਵਰਿਆਣਵੀ, ਬੀਬਾ ਕੁਲਵੰਤ, ਸ਼੍ਰੋਮਣੀ ਕਮੇਟੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ, ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ, ਤਰਲੋਕ ਸਿੰਘ ਦੀਵਾਨਾ, ਆਸਟ੍ਰੇਲੀਆ ਤੋਂ ਆਏ ਸੀਨੀਅਰ ਪੱਤਰਕਾਰ ਸਰਤਾਜ ਸਿੰਘ ਧੌਲ ਨੇ ਸਾਂਝੇ ਰੂਪ ਵਿਚ ਕੀਤੀ। ਮੰਚ ਸੰਚਾਲਕ ਦੇ ਫ਼ਰਜ ਨਿਭਾਉਂਦਿਆਂ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਆਏ ਹੋਏ ਅਦੀਬਾਂ ਨੂੰ `ਜੀ ਆਇਆਂ` ਕਿਹਾ ਅਤੇ ਪ੍ਰਿੰ. ਗੁਰਬਾਜ ਸਿੰਘ ਛੀਨਾ ਨੂੰ ਸਭਾ ਦੀ ਸਲਾਨਾ ਰਿਪੋਰਟ ਪੜ੍ਹਨ ਦਾ ਸੱਦਾ ਦਿੱਤਾ।
ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ ਨੂੰ ਤਲਵਿੰਦਰ ਸਿੰਘ ਯਾਦਗਾਰੀ ਪੁਰਸਕਾਰ, ਪ੍ਰਿੰ. ਬਲਵਿੰਦਰ ਸਿੰਘ ਫਤਿਹਪੁਰੀ ਨੂੰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ, ਅਦਾਕਾਰ ਇੰਦਰਜੀਤ ਸਿੰਘ ਸਹਾਰਨ ਨੂੰ ਹਰਭਜਨ ਸਿੰਘ ਜੱਬਲ ਪੁਰਸਕਾਰ, ਬਾਲ ਸਾਹਿਤ ਲੇਖਕ ਅਵਤਾਰ ਸਿੰਘ ਸੰਧੂ ਨੂੰ ਜਸਬੀਰ ਸਿੰਘ ਜੱਸ ਪੁਰਸਕਾਰ ਅਤੇ ਗੀਤਕਾਰ ਸਵਰਨ ਸਿਵੀਆ ਨੂੰ ਕਵੀ ਸੋਹਨ ਸਿੰਘ ਧੌਲ ਪੁਰਸਕਾਰ ਪ੍ਰਦਾਨ ਕੀਤੇ ਗਏ।ਇਨ੍ਹਾਂ ਪੁਰਸਕਾਰਾਂ ਵਿਚ ਸ਼ਾਲ, ਸਨਮਾਨ ਪੱਤਰ ਅਤੇ 1100 ਰੁ: ਦੀ ਰਾਸ਼ੀ ਸ਼ਾਮਿਲ ਸੀ।ਸਨਮਾਨ ਪੱਤਰ ਪੜ੍ਹਨ ਦੀ ਜਿੰਮੇਵਾਰੀ ਬਲਦੇਵ ਸਿੰਘ ਕੰਬੋ, ਅਮਨ ਰਣਜੀਤ, ਵਰਿੰਦਰ ਕੌਰ ਪੰਨੂੰ, ਓਮ ਪ੍ਰਕਾਸ਼ ਭਗਤ ਤੇ ਮਹਾਂਬੀਰ ਸਿੰਘ ਗਿੱਲ ਨੇ ਨਿਭਾਈ। ਇਸ ਸਮੇਂ ਇਤਿਹਾਸਕਾਰ ਏ. ਐਸ ਦਲੇਰ ਦੀ ਧਾਰਮਿਕ ਪੁਸਤਕ ‘ਜੀਵਨ ਇਤਿਹਾਸ ਬ੍ਰਹਮ ਗਿਆਨ ਸੰਤ ਬਾਬਾ ਜਵੰਦ ਸਿੰਘ ਜੀ’, ਡਾ. ਸਰਬਜੀਤ ਸਿੰਘ ਸਫਰੀ ਦਾ ਕਹਾਣੀ ਸੰਗ੍ਰਹਿ ‘ਚਮਕ’ ਅਤੇ ਮੈਗਜੀਨ ‘ਇਤਿਹਾਸ ਬੋਲਦਾ ਹੈ (ਰੰਗਰੇਟੇ ਗੁਰੂ ਕੇ ਬੇਟੇ ਕਾ)’ ਦਾ ਨਵਾਂ ਅੰਕ ਲੋਕ ਅਰਪਣ ਕੀਤਾ ਗਿਆ।ਕਵੀ ਦਰਬਾਰ ਸਮੇਂ ਅਜੀਤ ਸਿੰਘ ਨਬੀਪੁਰੀ, ਹਰਭਜਨ ਸਿੰਘ ਖੇਮਕਰਨੀ, ਜਤਿੰਦਰ ਭਨੋਟ, ਵਿਜੈ ਅਗਨਿਹੋਤਰੀ, ਕੁਲਦੀਪ ਹੰਸਪਾਲ, ਬਲਵਿੰਦਰ ਸਿੰਘ ਝਬਾਲ, ਹਰੀ ਸਿੰਘ ਗਰੀਬ, ਅੰਗਰੇਜ ਸਿੰਘ ਦੌਲੋਵਾਲੀਆ, ਸੰਤੋਖ ਸਿੰਘ ਰਾਹੀ, ਗੁਰਚਰਨ ਸਿੰਘ ਚੰਨਾ ਰਾਣੀਵਾਲੀਆ, ਸ਼ਾਇਰ ਮਲਵਿੰਦਰ, ਕਲਿਆਣ ਅੰੰਮ੍ਰਿਤਸਰੀ, ਜਸਪਾਲ ਧੌਲ, ਡਾ. ਅਮਰਜੀਤ ਸਿੰਘ ਗਿੱਲ, ਕੁਲਵੰਤ ਸਿੰਘ ਕੰਤ, ਚਰਨਜੀਤ ਸਿੰਘ ਅਜਨਾਲਾ, ਵਰਿੰਦਰ ਕੌਰ ਪੰਨੂੰ, ਮਨਜੀਤ ਸਿੰਘ ਵਿਰਕ, ਸਿੱਧੂ ਫਰੀਦਕੋਟੀ, ਹਰਜੀਤ ਕੌਰ ਔਲ਼ਖ, ਰਾਜਵਿੰਦਰ ਕੌਰ, ਅਮਰੀਕ ਸਿੰਘ ਸ਼ੇਰਗਿੱਲ, ਕਸ਼ਮੀਰ ਸਿੰਘ ਰੰਧਾਵਾ, ਸੁਲਤਾਨ ਭਾਰਤੀ, ਹਰਿੰਦਰ ਸੋਹਲ, ਰਾਜਪਾਲ ਸ਼ਰਮਾ, ਜਗਤਾਰ ਗਿੱਲ, ਅਜੀਤ ਸਿੰਘ ਰਤਨ, ਜਗਤਾਰ ਮਾਹਲਾ ਅਤੇ ਹੋਰਾਂ ਨੇ ਹਾਜ਼ਰੀ ਭਰੀ। ਸਕੂਲ ਦੇ ਮੈਨੇਜਰ ਭਾਈ ਗੁਰਚਰਨ ਸਿੰਘ ਨੇ ਸੰਸਥਾ ਵੱਲੋਂ ਆਏ ਹੋਏ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media