ਸੰਦੌੜ, 8 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) ਸਮਾਜ ਸੇਵੀ ਬੇਅੰਤ ਬਾਜਵਾ ਅਤੇ ਸੰਦੀਪ ਧੌਲਾ ਵਲੋਂ ਸਰਕਾਰੀ ਪ੍ਰਮਾਇਰੀ ਸਕੂਲ (ਪਾਣੀ ਵਾਲਾ) ਦੇ ਬਾਰ੍ਹਵੀਂ ਕਲਾਸ ਤੱਕ ਮੁਫਤ ਪੜਾਉਣ ਲਈ ਗੋਦ ਲਏ 6 ਵਿਦਿਆਰਥੀਆਂ ਨੂੰ ਨਵੋਦਿਆ ਪ੍ਰੀਖਿਆ ਦੀ ਤਿਆਰੀ ਲਈ ਕਿਤਾਬਾਂ ਅਤੇ ਹੋਰ ਸਟੇਸ਼ਨਰੀ ਦਿੱਤੀ ਗਈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਬੇਅੰਤ ਬਾਜਵਾ ਅਤੇ ਸ਼ਹੀਦ ਅਮਰਜੀਤ ਸਿੰਘ ਕਲੱਬ ਧੌਲਾ ਦੇ ਪ੍ਰਧਾਨ ਸੰਦੀਪ ਬਾਵਾ ਨੇ ਦੱਸਿਆ ਕਿ ਅਗਲੇ ਕੁੱਝ ਦਿਨਾਂ ਤੱਕ ਨਵੋਦਿਆ ਦੀ ਪ੍ਰੀਖਿਆ ਹੋਣ ਜਾ ਰਹੀ ਹੈ, ਪਰ ਆਰਥਿਕ ਪੱਖੋਂ ਕਮਜ਼ੋਰ ਇਨ੍ਹਾਂ ਬੱਚਿਆਂ ਕੋਲ ਪ੍ਰੀਖਿਆ ਦੀ ਤਿਆਰੀ ਲਈ ਲੋਂੜੀਦੀਆਂ ਕਿਤਾਬਾਂ ਨਹੀਂ ਸਨ।ਜਿਸ ਦਾ ਪ੍ਰਬੰਧ ਕਰਕੇ ਨਾਲ ਹੀ ਮੁਫਤ ਕੋਚਿੰਗ ਦਿੱਤੀ ਜਾ ਰਹੀ ਹੈ।ਇਸ ਮੌਕੇ ਸਕੂਲ ਦੀ ਇੰਚਾਰਜ ਮੈਡਮ ਸਰੋਜ ਰਾਣੀ ਨੇ ਕਲੱਬ ਦੇ ਇਸ ਉਪਰਾਲਾ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਬੱਚੇ ਪੜਾਈ ਵਿਚ ਬਹੁਤ ਹੀ ਹੁਸ਼ਿਆਰ ਹਨ।ਇਸ ਮੌਕੇ ਕਲੱਬ ਮੈਂਬਰ ਕੁਲਦੀਪ ਰਾਜੂ, ਪ੍ਰੇਮਜੀਤ ਸਿੰਘ, ਸਵਰਨ ਸਿੰਘ ਆਦਿ ਤੋਂ ਇਲਾਵਾ ਸਕੂਲ ਸਟਾਫ ਹਾਜ਼ਰ ਸੀ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media