Thursday, June 25, 2026

ਵਸੰਤ ਵੈਲੀ ਪਬਲਿਕ ਸਕੂਲ ‘ਚ ਅੱਖਾਂ ਤੇ ਦੰਦਾਂ ਦਾ ਚੈਕਅੱਪ ਕੈਂਪ ਲਗਾਇਆ

PPN0812201706ਮਾਲੇਰਕੋਟਲਾ, 8 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)  ਸਥਾਨਕ ਵਸੰਤ ਵੈਲੀ ਪਬਲਿਕ ਸਕੂਲ ‘ਚ ਪ੍ਰਿੰਸੀਪਲ ਡਾ. ਮਨੀਸ਼ਾ ਭਾਰਤੀ ਦੀ ਦੇਖ-ਰੇਖ ਹੇਠ ਅੱਖਾਂ ਅਤੇ ਦੰਦਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਵਿੱਚ ਅੱਖਾਂ ਦੇ ਮਾਹਿਰ ਡਾ. ਰਾਕੇਸ਼ ਅਰੌੜਾ ਤੇ ਦੰਦਾਂ ਦੇ ਮਾਹਿਰ ਡਾ. ਮਨੀਸ਼ਾ ਭਾਰਤੀ ਨੇ ਅਪਣੀ ਟੀਮ ਸਮੇਤ ਬੱਚਿਆਂ ਦਾ ਚੈਕਅੱਪ ਕੀਤਾ।ਡਾ. ਰਾਕੇਸ਼ ਅਰੌੜਾ ਨੇ ਜੀਵਨ ਵਿੱਚ ਅੱਖਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਅੱਜ ਦੀ ਪੀੜ੍ਹੀ ਦੇ ਬੱਚਿਆਂ ਨੂੰ ਜੋ ਜ਼ਿਆਦਾ ਤੋਂ ਜ਼ਿਆਦਾ ਆਧੁਨਿਕ ਉਪਕਰਨ ਜਿਵੇਂ ਮੋਬਾਇਲ, ਟੈਬ ਅਤੇ ਟੀ.ਵੀ ਦੀ ਵਰਤੋਂ ਕਰਦੇ ਹਨ ਉਹਨਾਂ ਨੂੰ ਦੂਰ ਰਹਿਣ ਅਤੇ ਉਹਨਾਂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ। ਉਨ੍ਹਾਂ ਨੇ ਪੜਨ ਦੇ ਸਹੀ ਤਰੀਕੇ ਬਾਰੇ ਵੀ ਜਾਣੂ ਕਰਵਾਇਆ। ਡਾ. ਮਨੀਸ਼ਾ ਨੇ ਬੱਚਿਆਂ ਵਿੱਚ ਵੱਧਦੀ ਜਾ ਰਹੀ ਚਾਇਨੀਜ਼, ਚਿੰਗਮ ਅਤੇ ਚਿਪਸ ਖਾਣ ਦੀ ਪ੍ਰਵਿਰਤੀ ਨੂੰ ਰੁਕਣ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਹ ਚੀਜ਼ਾਂ ਦੰਦਾਂ ਵਿੱਚ ਕੈਵਟੀ ਬਣਾਉਂਦੀਆਂ ਹਨ।ਇਸ ਮੌਕੇ ਸਕੂਲ ਦੇ ਵਾਇਸ ਚੇਅਰਮੈਨ ਕੁਲਦੀਪ ਬਾਂਸਲ, ਡਾਇਰੈਕਟਰ ਡਾ. ਸ਼ਸੀਕਾਂਤ ਉਪਲ ਅਤੇ ਪ੍ਰਿੰਸੀਪਲ ਸਿਮਤਾ ਗੁਪਤਾ ਹਾਜ਼ਰ ਸਨ ਸਨ।ਡਾ. ਸ਼ਸ਼ੀਕਾਂਤ ਉਪਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਚਿੰਨ੍ਹ ਦੇ ਕੇ ਸੰਨਮਾਨਿਤ ਕੀਤਾ ਗਿਆ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply