Monday, March 30, 2026

ਬਿਰਧ ਘਰ ਤੇ ਸਿਲਾਈ ਸਿਖਲਾਈ ਕੇਂਦਰ `ਚ ਮਨਾਇਆ ਅਰੁਣ ਜੇਤਲੀ ਦਾ 65ਵਾਂ ਜਨਮ ਦਿਨ

ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਦੇਸ਼ ਦੇ ਵਿੱਤ ਮੰਤਰੀ ਅਰੁਣ ਜੇੇਤਲੀ ਦੇ 65ਵੇਂ ਜਨਮ ਦਿਨ `ਤੇ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ PPN2812201704ਬਾਲਾ ਜੀ ਮਰਦਾਨਾ ਜੀ ਬਿਰਧ ਘਰ ਤੇ ਸਿਲਾਈ ਸਿਖਲਾਈ ਕੇਂਦਰ ਵਿਖੇ ਭਾਜਪਾ ਨੇਤਾ ਜਨਾਰਦਨ ਸ਼ਰਮਾ ਦੀ ਪ੍ਰਧਾਨਗੀ `ਚ ਸਿਲਾਈ ਸਿੱਖ ਰਹੀਆਂ ਬੱਚੀਆਂ ਦੇ ਨਾਲ ਕੇਕ ਕੱਟ ਕੇ ਖੁਸ਼ੀਆਂ ਮਨਾਈਆਂ ਅਤੇ ਜੇਤਲੀ ਜੀ ਦੀ ਲੰਮੀ ਉਮਰ ਅਤੇ ਚੰਗੇ ਸਿਹਤ ਦੀ ਕਾਮਨਾ ਕੀਤੀ।ਇਸ ਸਮੇਂ ਜਨਾਰਦਨ ਸ਼ਰਮਾ ਨੇ ਕਿਹਾ ਕਿ ਅੱਜ ਦੇਸ਼ ਦੇ ਵਿਕਾਸ ਅਤੇ ਆਰਥਿਕ ਸੁਧਾਰਾਂ ਵਿੱਚ ਆ ਰਹੀ ਤੇਜ਼ੀ ਜੇਤਲੀ ਦੀਆਂ ਪਾਲਸੀਆਂ ਸਦਕਾ ਹੈ।ਉਨਾਂ ਕਿਹਾ ਕਿ ਦੇਸ਼ ਵਿੱਤ ਮੰਤਰੀ ਦੀਆਂ ਪ੍ਰਭਾਵਸ਼ਾਲੀ ਨੀਤੀਆਂ ਦੇ ਚੱਲਦੇ ਪੂਰੇ ਸੰਸਾਰ ਵਿੱਚ ਤਰੱਕੀ ਦਾ ਝੰਡਾ ਬੁਲੰਦ ਕਰ ਰਿਹਾ ਹੈ ।
ਇਸ ਮੌਕੇ ਅੰਕੁਸ਼ ਮਹਿਰਾ, ਵਿਸ਼ਾਲ ਮਹਿਤਾ, ਸ਼ਾਮ ਸੁੰਦਰ ਸ਼ਰਮਾ, ਮੋਨੂ ਮਹਾਜਨ, ਸ਼ਾਮ ਸੁੰਦਰ ਅਗਰਵਾਲ, ਰਵੀ ਸ਼ੂਰ, ਦਲੀਪ ਥਾਪਰ, ਅਮਿਤ ਅਰੋੜਾ, ਦੀਪਕ ਮਹਾਜਨ, ਅਰਵਿੰਦਰ ਸਿੰਘ ਤੋਂ ਇਲਾਵਾ ਜਸਵੰਤ ਕੌਰ, ਪਰਮਜੀਤ ਕੌਰ, ਕੁਲਵਿੰਦਰ ਕੌਰ, ਹਰਮੀਤ ਕੌਰ, ਦਲਜੀਤ ਕੌਰ ਅਤੇ ਬੱਚੀਆਂ ਪੂਨਮ, ਰੋਸ਼ਨੀ, ਰਾਵੀ, ਦਲਜੀਤ, ਚਨਪ੍ਰੀਤ, ਰਵਿੰਦਰ, ਸਿਮਰਨ ਆਦਿ ਮੌਜੂਦ ਸਨ ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply