Monday, October 12, 2026

ਪੈਨਸ਼ਨ ਲਾਭਪਾਤਰੀ 15 ਜਨਵਰੀ ਤੱਕ ਭਰ ਸਕਦੇ ਹਨ ਪੜਤਾਲ ਫਾਰਮ

ਪਠਾਨਕੋਟ, 2 ਜਨਵਰੀ (ਪੰਜਾਬ ਪੋਸਟ ਬਿਊਰੋ) –  ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਦੀ ਪੜਤਾਲ ਦੌਰਾਨ ਜਿਹਨਾਂ ਲਾਭਪਾਤਰੀਆਂ ਵਲੋਂ ਪੜਤਾਲ ਫਾਰਮ ਨਹੀਂ ਭਰੇ ਗਏ ਅਤੇ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਅਪ੍ਰੈਲ 2017 ਦੀ ਪੈਨਸ਼ਨ ਨਹੀਂ ਆਈ ਹੈ।ਉਹ ਲਾਭਪਾਤਰੀ ਆਪਣੇ ਹਲਕੇ ਦੇ ਸੀ.ਡੀ.ਪੀ.ਓ ਦਫ਼ਤਰ ਵਿਖੇ ਪਹੁੰਚ ਕਰਕੇ ਆਪਣੇ ਪੈਨਸ਼ਨ ਵੈਰੀਫੀਕੇਸ਼ਨ ਨਾਲ ਸਬੰਧਤ ਦਸਤਾਵੇਜ਼ (ਆਧਾਰ ਕਾਰਡ, ਬੈਂਕ ਦੀ ਪਾਸ ਬੁੱਕ ਅਤੇ ਪੈਨਸ਼ਨ ਸ਼ਨਾਖਤੀ ਕਾਰਡ) ਆਦਿ ਜਮਾਂ ਕਰਵਾਉਣ ਤਾਂ ਜੋ ਉਹਨਾਂ ਦੀ ਪੈਨਸ਼ਨ ਨਾ ਕੱਟੀ ਜਾਵੇ।ਇਹ ਜਾਣਕਾਰੀ ਸਮਾਜਿਕ ਸੁਰੱਖਿਆ ਅਫ਼ਸਰ ਜਸਬੀਰ ਸਿੰਘ ਸੰਧੂ ਜ਼ਿਲਾ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਆਈ.ਏ.ਐਸ ਵਲੋਂ ੱਪਹਿਲਾਂ ਹੀ 15 ਜਨਵਰੀ 2018 ਤੱਕ ਦਾ ਸਮਾਂ ਦਿੱਤਾ ਗਿਆ ਹੈ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply