ਜੰਡਿਆਲਾ ਗੁਰੂ, 14 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਤਪ ਅਸਥਾਨ ਗੁਰਦੁਆਰਾ ਬਾਬਾ ਹੰਦਾਲ ਸਾਹਿਬ ਵਿਖੇ ਹਰ ਸਾਲ ਦੀ ਤਰਾਂ ਮਾਘੀ ਦਾ
ਪਵਿੱਤਰ ਦਿਹਾੜਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ।21 ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਰਾਗੀ ਸਿੰਘ ਭਾਈ ਅੰਗਰੇਜ ਸਿੰਘ ਤੇ ਹੋਰ ਕੀਰਤਨੀ ਜਥਿਆਂ ਨੇ ਆਈਆਂ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ ਤੇ ਸਾਬਕਾ ਚੇਅਰਮੈਨ ਪਨਸਪ ਪੰਜਾਬ, ਡਾ: ਕੁਲਦੀਪ ਸਿੰਘ ਮੱਲੀਆਂ, ਜਸਬੀਰ ਸਿੰਘ ਖੇਲਾ, ਕੁਲਬੀਰ ਸਿੰਘ ਮੇਹਰਬਾਨਪੁਰਾ, ਜਸਜੀਤ ਸਿੰਘ ਢਿਲੋਂ ਮੈਨੇਜਰ, ਰੁਪਿੰਦਰ ਸਿੰਘ ਨਿੱਝਰਪੁਰਾ, ਡਾ: ਮਨਜੀਤ ਸਿੰਘ ਰਟੌਲ, ਡਾ: ਲਖਵਿੰਦਰ ਸਿੰਘ ਰੰਧਾਵਾ, ਕੰਵਲਜੀਤ ਸਿੰਘ ਧਾਰੜ, ਪੰਡਿਤ ਵਿਪਨ ਕੁਮਾਰ, ਅਮਰੀਕ ਸਿੰਘ, ਭਾਈ ਗੁਰਬਖਸ਼ ਸਿੰਘ ਕਾਲਾ, ਭਾਈ ਪ੍ਰਕਾਸ਼ ਸਿੰਘ ਆਦਿ ਵਿਸ਼ੇਸ਼ ਤੌਰ `ਤੇ ਹਾਜਰ ਸਨ।ਗੁਰੂ ਕਾ ਅਤੁੱਟ ਲੰਗਰ ਵੀ ਵਰਤਿਆ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media