ਅੰਮ੍ਰਿਤਸਰ, 15 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) ਸੜਕ ਸੁਰੱਖਿਆ ਸਪਤਾਹ ਤਹਿਤ ਟ੍ਰੈਫਿਕ ਪੁਲਿਸ ਨੇ ਪੁਤਲੀਘਰ ਚੌਕ, ਖਾਲਸਾ ਕਾਲਜ, ਯੂਨੀਵਰਸਿਟੀ ਵਿਖੇ ਵੱਖ ਵੱਖ ਸਕੂਲੀ ਵਿਦਿਆਰਥੀਆਂ ਨਾਲ ਮਿਲ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ।ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਸਕੂਲੀ ਵਿਦਿਆਰਥੀਆਂ ਦਰਮਿਆਨ ਪ੍ਰਸ਼ਨ ਮੰਚ ਪ੍ਰਤੀਯੋਗਤਾ ਕਰਵਾਈ ਗਈ, ਜੋ ਟ੍ਰੈਫਿਕ ਨਿਯਮਾਂ `ਤੇ ਅਧਾਰਿਤ ਸੀ।ਇਸ ਮੁਕਾਬਲੇ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਮਜੀਠਾ ਰੋਡ ਬਾਈਪਾਸ ਦੇ ਵਿਦਿਆਰਥੀ ਜੋਬਨਦੀਪ ਸਿੰਘ ਤੇ ਹਰਸਿਰਮਨ ਕੌਰ ਨੇ ਪਹਿਲਾ, ਹੋਲੀ ਹਾਰਟ ਸਕੂਲ ਦੇ ਮਨਸਾ ਗੁਪਤਾ ਤੇ ਸੁਮਿਤ ਚਾਵਲਾ ਨੇ ਦੂਸਰਾ ਅਤੇ ਸ੍ਰੀ ਰਾਮ ਆਸ਼ਰਮ ਸਕੂਲ ਦੇ ਵਿਦਿਆਰਥੀ ਪ੍ਰਣਬ ਅਤੇ ਰਾਗਵ ਨੇ ਤੀਸਰਾ ਸਥਾਨ ਹਾਸਲ ਕੀਤਾ।ਏ.ਸੀ.ਪੀ ਟ੍ਰੈਫਿਕ ਸਰਬਜੀਤ ਸਿੰਘ, ਪ੍ਰਿੰ: ਮੈਡਮ ਅੰਜਨਾ ਗੁਪਤਾ ਤੇ ਸਬ ਇੰਸਪੈਕਟਰ ਪਰਮਜੀਤ ਸਿੰਘ ਅਤੇ ਟ੍ਰੈਫਿਕ ਐਜੂਕੇਸ਼ਨ ਸੈਲ ਨੇ ਵਿਦਿਆਰਥੀਆਂ ਨੂੰ ਇਮਾਨ ਵੰਡੇ।ਇਸ ਤੋਂ ਇਲਾਵਾ ਸਕੂਲ ਵੇਨ, ਬੱਸ, ਆਟੋ ਵਰਕਰਾਂ ਦੀ ਵਰਕਸ਼ਾਪ ਨਿਊ ਫਲਾਵਰ ਸਕੂਲ ਵਿਖੇ ਆਯੋਜਿਤ ਕੀਤੀ ਗਈ।ਜਿਸ ਵਿੱਚ ਸਕੂਲਾਂ ਦੇ ਵਾਹਨ ਚਾਲਕਾਂ ਨੇ ਬੱਚਿਆਂ ਦੀ ਸੁਰੱਖਿਆ ਦਾ ਪ੍ਰਣ ਲਿਆ।ਇਸ ਸਮੇਂ ਲਖਬੀਰ ਸਿੰਘ ਏ.ਡੀ.ਸੀ.ਪੀ-2, ਸ੍ਰੀਮਤੀ ਜਸਵੰਤ ਕੌਰ ਏ.ਡੀ.ਸੀ.ਪੀ ਟ੍ਰੈਫਿਕ, ਪਰਮਜੀਤ ਸਿੰਘ ਸਬ-ਇੰਸਪੈਕਟਰ ਟ੍ਰੈਫਿਕ ਐਜੂਕੇਸ਼ਨ ਸੈਲ, ਹਰਪਾਲ ਸਿੰਘ ਪ੍ਰਧਾਨ ਸਕੂਲ ਵੇਨ ਯੂਨੀਅਨ ਹਾਜ਼ਰ ਸਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media