ਜੰਡਿਆਲਾ ਗੁਰੂ, 25 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਬੀਤੀ ਰਾਤ ਗਲੀ ਕਸ਼ਮੀਰੀਆਂ ਵਿੱਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਚਰਨਜੀਤ ਸਿੰਘ ਆਨੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੇ ਚਾਚਾ ਸਰੂਪ ਸਿੰਘ ਦੀ ਜੈਨ ਕਾਰ ਨੰਬਰ ਪੀ.ਬੀ 10 ਬੀ.ਏ 7416 ਰੋਜਾਨਾ ਦੀ ਤਰ੍ਹਾਂ ਗਲੀ ਵਿੱਚ ਘਰ ਦੇ ਬਾਹਰ ਖੜ੍ਹੀ ਸੀ।ਸਵੇਰੇ ਜਦ ਉਹਨਾਂ ਨੇ ਦੇਖਿਆ ਤਾਂ ਕਾਰ ਬਿਨਾਂ ਟਾਇਰਾਂ ਤੋਂ ਇੱਟਾਂ ਦੇ ਸਹਾਰੇ ਖੜ੍ਹੀ ਸੀ ਅਤੇ ਚੋਰ ਸਾਰੇ ਟਾਇਰ ਲਾਹ ਕੇ ਲੈ ਗਏ ਸਨ।ਆਨੰਦ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚੋਰੀ ਦੀ ਨੀਅਤ ਨਾਲ ਚੋਰ ਕੋਠੇ ਟੱਪ ਕੇ ਗਲੀ ਵਿਚ ਕਿਸੇ ਦੇ ਘਰ ਆਏ ਸਨ, ਪਰ ਗੁਆਂਢੀਆਂ ਨੂੰ ਪਤਾ ਲੱਗਣ `ਤੇ ਉਹਨਾਂ ਨੇ ਚੋਰਾਂ ਨੂੰ ਫੜਣ ਦੀ ਕੋਸ਼ਿਸ਼ ਕੀਤੀ, ਪਰ ਓਹ ਫਰਾਰ ਹੋ ਗਏ।ਮੁਹੱਲਾ ਵਾਸੀਆਂ ਨੇ ਪੁਲਿਸ ਪ੍ਰਸ਼ਾਸ਼ਨ ਕੋਲੋ ਮੰਗ ਕੀਤੀ ਹੈ ਕਿ ਇਲਾਕੇ ਵਿਚ ਰਾਤ ਸਮੇਂ ਪੀ.ਸੀ.ਆਰ ਮੋਟਰਸਾਈਕਲ ਵਾਲਿਆਂ ਦੀ ਗਸ਼ਤ ਲਗਾਈ ਜਾਵੇ ਤਾਂ ਜੋ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media