ਧੂਰੀ, 26 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਅਨਾਜ ਮੰਡੀ ਵਿਖੇ ਅੱਜ 69ਵੇਂ ਗਣਤੰਤਰ ਦਿਵਸ ਮੌਕੇ ਐਸ.ਡੀ.ਐਮ ਅਮਰੇਸ਼ਵਰ ਸਿੰਘ ਵੱਲੋਂ ਮਾਨਵ ਕਲਿਆਣ ਯੋਗ ਟਰੱਸਟ ਦੇ ਬਾਨੀ ਸਟੇਟ ਐਵਾਰਡੀ ਬਾਬਾ ਜਗਤਾਰ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਰਾਹੁਲ ਗਰਗ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ, ਜਗਵਿੰਦਰ ਸਿੰਘ ਸਿਵਲ ਜੱਜ ਜੂਨੀਅਰ ਡਵੀਜਨ, ਅਕਾਸ਼ਦੀਪ ਸਿੰਘ ਔਲਖ ਡੀ.ਐਸ.ਪੀ ਧੂਰੀ, ਨਗਰ ਕੌਂਸਲ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ, ਗੁਰਜੀਤ ਸਿੰਘ ਤਹਿਸੀਲਦਾਰ, ਕਰਮਜੀਤ ਸਿੰਘ, ਚੰਦਰ ਪ੍ਰਕਾਸ਼ ਵਧਵਾ ਕਾਰਜ ਸਾਧਕ ਅਫਸਰ, ਡਾ. ਗੁਰਸ਼ਰਨ ਸਿੰਘ ਐਸ.ਐਮ.ਓ, ਰਾਜੇਸ਼ ਸਨੇਹੀ ਐਸ.ਐਚ.ਓ ਅਤੇ ਪਵਨ ਸ਼ਰਮਾ ਟ੍ਰੈਫਿਕ ਇੰਚਾਰਜ ਆਦਿ ਸਮੇਤ ਕਈ ਪਤਵੰਤੇ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media