Monday, March 16, 2026

ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਵੱਖ-ਵੱਖ ਦੇਸ਼ਾਂ ਦੇ ਆਰਮੀ ਅਧਿਕਾਰੀ ਸਨਮਾਨਿਤ

PPN2901201808ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਭਾਰਤੀ ਅਧਿਕਾਰੀ ਅਨਵਰ ਹਲੀਮ ਨਾਲ ਨਿਊਜ਼ੀਲੈਂਡ ਦੇ ਮਿਸਟਰ ਐਂਡਰਿਊ ਚਾਰਲਸ ਫੌਕਸ, ਸ੍ਰੀਲੰਕਾ ਦੇ ਹਰੇਂਦਰਾ ਪਰਕਰਮਾ ਰੇਨਾਸੰਘੇ, ਓਮਾਨ ਦੇ ਹਮੇਦ ਅਬਦੁੱਲਾ ਅਹਿਮਦ, ਯੁਗਾਂਡਾ ਦੇ ਬੇਗੁਮਾ ਮੁਗਮੇ ਅਤੇ ਭੂਟਾਨ ਦੇ ਪੋਮਾ ਡੋਰਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕਰਨ ਪਹੁੰਚੇ ਸਨ।ਸ਼੍ਰੋਮਣੀ ਕਮੇਟੀ ਦੇ ਇਕੱਤਰਤਾ ਹਾਲ ਵਿਖੇ ਮੁਲਾਕਾਤ ਦੌਰਾਨ ਵਿਦੇਸ਼ੀ ਅਧਿਕਾਰੀਆਂ ਨੇ ਮੁੱਖ ਸਕੱਤਰ ਡਾ. ਰੂਪ ਸਿੰਘ ਪਾਸੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਭਾਈਆਂ ਜਾਂਦੀਆਂ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਡਾ. ਰੂਪ ਸਿੰਘ ਨੇ ਜਿੱਥੇ ਫੌਜੀ ਅਧਿਕਾਰੀਆਂ ਨੂੰ ਸਿੱਖ ਧਰਮ ਦੇ ਸਿਧਾਂਤਾਂ, ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ, ਲੰਗਰ ਵਿਵਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਤੇ ਕਾਰਜਪ੍ਰਣਾਲੀ, ਮੈਂਬਰ ਸਾਹਿਬਾਨ ਦੀ ਚੋਣ, ਇਸਤਰੀ ਮੈਂਬਰਾਂ ਦੀ ਸ਼ਮੂਲੀਅਤ, ਵੋਟਰਾਂ ਦੀ ਯੋਗਤਾ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ, ਉਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਐਜੂਕੇਸ਼ਨ ਤੇ ਮੈਡੀਕਲ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਤੋਂ ਇਲਾਵਾ ਕੈਂਸਰ ਪੀੜ੍ਹਤਾਂ, ਹੜ੍ਹ ਪੀੜ੍ਹਤਾਂ ਤੇ ਭੁਚਾਲ ਪੀੜ੍ਹਤਾਂ ਦੀ ਕੀਤੀ ਜਾਂਦੀ ਸਹਾਇਤਾ ਅਤੇ ਨੰਨ੍ਹੀਂ ਛਾਂ ਰਾਹੀਂ ਕੁਦਰਤੀ ਵਾਤਾਵਰਣ ਨੂੰ ਬਚਾਉਣ ਲਈ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਵੀ ਦੱਸਿਆ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਫਲਸਫੇ ਅਨੁਸਾਰ ਨਿਸ਼ਕਾਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਅਤੇ ਸਿੱਖ ਗੁਰਦੁਆਰਿਆਂ ਵਿਚ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਂਦਾ।ਪ੍ਰਾਪਤ ਜਾਣਕਾਰੀ ਤੋਂ ਫੌਜੀ ਅਧਿਕਾਰੀ ਕਾਫੀ ਪ੍ਰਭਾਵਿਤ ਹੋਏ। ਇਸ ਮੌਕੇ ਸ੍ਰੀ ਅਨਵਰ ਹਲੀਮ ਨੇ ਰਘੂਜੀਤ ਸਿੰਘ ਵਿਰਕ ਤੇ ਡਾ. ਰੂਪ ਸਿੰਘ ਦਾ ਧੰਨਵਾਦ ਵੀ ਕੀਤਾ।
ਦਰਸ਼ਨਾਂ ਉਪਰੰਤ ਮੁੱਖ ਦਫਤਰ ਪੁੱਜੇ ਉਕਤ ਆਰਮੀ ਅਧਿਕਾਰੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਭਾਰਤੀ ਅਧਿਕਾਰੀ ਰਣਜੀਤ ਸਿੰਘ, ਭਵਨੀਸ਼, ਸ੍ਰੀ ਅਨੂਪ ਸਿੰਘਾਲੀ, ਰਾਜਨ ਸ਼ੇਰਾਵਤ, ਸ੍ਰੀ ਸੁਕ੍ਰਿਤੀ ਧਇਆ, ਸੁਨੀਤ ਮਲਹੋਤਰਾ, ਰਾਜੀਵ ਘਈ, ਦੀਪਕ ਗੋਸਵਾਮੀ, ਅਲੋਕ ਸ਼ਰਮਾ, ਮਨੀਸ਼ ਕਿਸ਼ੋਰ ਸਿਨਹਾ ਤੇ ਐਸ. ਕੁਮਾਰ, ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ, ਮੀਤ ਸਕੱਤਰ ਜਸਵਿੰਦਰ ਸਿੰਘ ਦੀਨਪੁਰ ਤੇ ਸਕੱਤਰ ਸਿੰਘ, ਮੈਨੇਜਰ ਸੁਲੱਖਣ ਸਿੰਘ, ਐਡੀਸ਼ਨਲ ਮੈਨੇਜਰ ਸੁਖਬੀਰ ਸਿੰਘ, ਸੂਚਨਾ ਅਧਿਕਾਰੀ ਜਸਵਿੰਦਰ ਸਿੰਘ, ਸੁਪ੍ਰਿੰਟੈਂਡੈਂਟ ਸਤਨਾਮ ਸਿੰਘ, ਸਹਾਇਕ ਸੁਪ੍ਰਿੰਟੈਂਡੈਂਟ ਮਲਕੀਤ ਸਿੰਘ ਬਹਿੜਵਾਲ ਆਦਿ ਹਾਜ਼ਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply