Thursday, October 15, 2026

ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸੁਹਿਰਦ ਹੋਵੇ ਪੰਜਾਬ ਸਰਕਾਰ – ਲਹੌਰੀਆ

ਜੰਡਿਆਲਾ ਗੁਰੂ, 4 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ daljit-lahoriaਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਈ.ਟੀ.ਯੂ ਦੀਆਂ ਮੁੱਖ ਮੰਗਾਂ ਪ੍ਰਤੀ ਪੰਜਾਬ ਸਰਕਾਰ ਨੂੰ ਸੁਹਿਰਦ ਹੋਣਾ ਚਾਹੁੀਦਾ ਹੈ।ਜਿੰਨਾਂ ਵਿੱਚ 800 ਪ੍ਰਾਇਮਰੀ ਸਕੂਲਾਂ ਦਾ ਬੰਦ ਹੋਣਾ, ਕੱਚੇ ਮੁਲਾਜ਼ਮਾਂ (ਠੇਕੇ ਤੇ ਆਧਾਰਿਤ) ਨੂੰ ਜਿੰਨਾਂ ਵਿੱਚ ਐਸ.ਐਸ.ਏ/ਰਮਸਾ, ਸਿੱਖਿਆ ਪ੍ਰੋਵਾਈਡਰ,ਈ.ਜੀ.ਐਸ, ਐਸ.ਟੀ.ਆਰ ਮੁਲਾਜ਼ਮਾਂ ਨੂੰ ਤੁਰੰਤ ਰੈਗੁਲਰ ਕਰਨਾ ਸ਼ਾਮਲ ਹੈ।ਉਨਾਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਪੜਾ ਰਹੇ ਉੱਚ ਸਿੱਖਿਆ ਪ੍ਰਾਪਤ ਅਧਿਆਪਕਾਂ ਤੇ ਲਗਾਈ ਬ੍ਰਿਜ ਕੋਰਸ ਦੀ ਸ਼ਰਤ ਨੂੰ ਹਟਾਇਆ ਜਾਵੇ, ਡੀ.ਏ ਦੀਆਂ ਰਹਿੰਦੀਆਂ ਕਿਸ਼ਤਾਂ ਦਾ ਤਰੰੁਤ ਭੁਗਤਾਨ ਕੀਤਾ ਜਾਵੇ, ਪੇਅ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ। ਬਾਇਉਮੀਟ੍ਰਿਕ ਮਸ਼ੀਨਾਂ ਦੀ ਬਜ਼ਾਏ ਸਕੂਲਾਂ ਦੀਆ ਬੁਨਿਆਦੀ ਲੋੜਾਂ ਅਧਿਆਪਕਾਂ ਦੀਆ ਖਾਲ਼ੀ ਪੋਸਟਾਂ, ਸਫਾਈ ਸੇਵਕਾਂ, ਚੌਕੀਦਾਰਾਂ ਆਦਿ ਦੀਆ ਘਾਟਾਂ ਪੂਰੀਆਂ ਕੀਤੀਆਂ ਜਾਣ।ਲਹੌਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਦੀਆਂ ਇਹ ਅਹਿਮ ਮੰਗਾਂ ਪੂਰੀਆਂ ਕਰਕੇ ਉਹਨਾਂ ਪ੍ਰਤੀ ਸੁਹਿਰਦਤਾ ਦਿਖਾਵੇ।
ਇਸ ਮੌਕੇ ਉਹਨਾਂ ਨਾਲ ਸੁਖਰਾਜ ਸਿੰਘ ਕਾਹਲੋ, ਮਲਕੀਤ ਸਿੰਘ ਕੱਦਗਿਲ, ਅਮਨਦੀਪ ਸ਼ਰਮਾ, ਸੁਰਿੰਦਰ ਸਿੰਘ ਬਾਠ, ਗੁਰਿੰਦਰ ਸਿੰਘ ਸਿੱਧੂ, ਜਗਮੀਤ ਸਿੰਘ ਬੇਦੀ, ਹੀਰਾ ਸਿੰਘ, ਮਨਜੀਤ ਸਿੰਘ ਔਲ਼ਖ, ਹਰਜਿੰਦਰ ਪਾਲ ਸਿੰਘ, ਸੁਰੇਸ਼ ਗੁਪਤਾ ਤੇ ਸੁਲੱਖਣ ਸਿੰਘ ਆਦਿ ਹਾਜਿਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply