ਸੰਦੌੜ, 11 ਫਰਵਰੀ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਗੈਰ ਸਿਆਸੀ ਤੇ ਗ਼ੈਰ ਧਾਰਮਿਕ ਸੰਗਠਨ ਲੋਕ ਮੰਚ ਪੰਜਾਬ ਵਲੋਂ ਸੂਬਾਈ
ਪ੍ਰਧਾਨ ਤੇ ਸੰਘਰਸ਼ੀ ਆਗੂ ਮਾਸਟਰ ਸੁਖਦੇਵ ਸਿੰਘ ਬੜੀ ਦੀ ਅਗਵਾਈ ਹੇਠ ਸੰਦੌੜ ਵਿਖੇ ਇੱਕ ਜ਼ਿਲ੍ਹਾ ਪੱਧਰੀ ਕਨਵੈੱਨਸ਼ਨ ਕੀਤੀ ਗਈ।ਇਸ ਸਮੇਂ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਦੀ ਹਾਜ਼ਰੀ ਵਿਚ ਸਰਬਸੰਮਤੀ ਨਾਲ ਜ਼ਿਲ੍ਹਾ ਪੱਧਰੀ ਕਮੇਟੀ ਦੀ ਚੋਣ ਵੀ ਕੀਤੀ ਗਈ ।ਇਕੱਠ ਨੂੰ ਸੰਬੋਧਿਤ ਕਰਦਿਆਂ ਸਾਬਕਾ ਵਿਧਾਇਕ ਕਾਮਰੇਡ ਤਰਸੇਮ ਸਿੰਘ ਜੋਧਾਂ, ਮੰਚ ਦੇ ਸੂਬਾਈ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਬੜੀ, ਦਵਿੰਦਰਜੀਤ ਸਿੰਘ ਢਿੱਲੋਂ, ਸੂਬਾਈ ਆਗੂ ਬੀਬੀ ਸੁਰਿੰਦਰ ਕੌਰ ਮੋਹਾਲੀ, ਗੋਵਿੰਦਰ ਸਿੰਘ ਪਟਿਆਲਾ, ਜਗਦੇਵ ਸਿੰਘ ਲੁਧਿਆਣਾ, ਗੁਰਨਾਮ ਸਿੰਘ ਸ਼ੇਰਪੁਰ, ਨਾਜ਼ਰ ਸਿੰਘ ਮੋਹਾਲੀ ਨੇ ਕਿਹਾ ਕਿ ਲੋਕਮੰਚ, ਪੰਜਾਬ ਭਰ ਦੇ ਵਿਚ ਜ਼ਬਰ ਤੇ ਜ਼ੁਲਮ ਦਾ ਵਿਰੋਧ ਕਰੇਗਾ ਅਤੇ ਕਿਸੇ ਵੀ ਮਜ਼ਲੂਮ ‘ਤੇ ਜ਼ੁਲਮ ਹੋਣ ਤੇ ਭਰਾਵਾਂ ਵਾਂਗ ਉਸ ਦਾ ਸਾਥ ਦੇਵੇਗਾ।ਉਨ੍ਹਾਂ ਕਿਹਾ ਕਿ ਜ਼ੁਲਮ ਦਾ ਟਾਕਰਾ ਕਰਨ ਅਤੇ ਆਪਣੇ ਹੱਕ ਲੈਣ ਲਈ ਸਾਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਲਾਮਬੰਦ ਹੋਣ ਦੀ ਸਖ਼ਤ ਜਰੂਰਤ ਹੈ।
ਇਸ ਮੌਕੇ ਲੋਕ ਮੰਚ ਪੰਜਾਬ ਵੱਲੋਂ ਚੁਣੀ ਜਿਲ੍ਹਾ ਸੰਗਰੂਰ ਦੀ ਕਮੇਟੀ ਵਿਚ ਜਿਲਾ ਪ੍ਰਧਾਨ ਮਾਸਟਰ ਨਿਸ਼ਾਨ ਸਿੰਘ ਕਲਿਆਣ, ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ, ਜਗਰੂਪ ਸਿੰਘ ਮੀਤ ਪ੍ਰਧਾਨ, ਮਾਸਟਰ ਕਿ੍ਰਸ਼ਨ ਕੁਮਾਰ ਪੰਜਗਰਾਈਆਂ, ਗੁਰਜੰਟ ਸਿੰਘ ਚਾਂਗਲੀ, ਹਰਜਿੰਦਰ ਸਿੰਘ ਬੜੀ , ਜਗਦੇਵ ਸਿੰਘ, ਪਰਮਜੀਤ ਸਿੰਘ ਬੱਗਾ, ਸੁਖਬੀਰ ਸਿੰਘ ਸੰਦੌੜ, ਸੁਖਬੀਰ ਸਿੰਘ, ਪ੍ਰੈਸ ਸਕੱਤਰ ਹਰਜੀਤ ਕਾਤਿਲ ਸ਼ੇਰਪੁਰ, ਜਨਰਲ ਸਕੱਤਰ ਹਰਬੰਸ ਸਿੰਘ ਕੁੱਪ, ਜੁਆਇੰਟ ਸਕੱਤਰ ਬਹਾਦਰ ਸਿੰਘ ਪੰਚ ਸ਼ੇਰਪੁਰ, ਵਿੱਤ ਸਕੱਤਰ ਮਾ. ਹਰਨੇਕ ਸਿੰਘ, ਸਕੱਤਰ ਬਲਵਿੰਦਰ ਸਿੰਘ ਟਿੱਬਾ, ਜਸਪਾਲ ਸਿੰਘ ਹੇੜੀਕੇ, ਅਜੈਬ ਸਿੰਘ ਬੜੀ, ਕਮਿੱਕਰ ਸਿੰਘ ਛੰਨਾ, ਕਮਲਪ੍ਰੀਤ ਸਿੰਘ ਫਰਵਾਲੀ, ਮਾ. ਦੀਵਾਨ ਸਿੰਘ ਮਾਹਮਦਪੁਰ, ਸੁਖਦੇਵ ਸਿੰਘ ਸੁਵਦੇਵ ਸਿੰਘ ਛੰਨਾ, ਜਸਪਾਲ ਸਿੰਘ ਹੇੜੀਕੇ, ਬਹਾਦਰ ਸਿੰਘ ਕਸਬਾ ਭੁਰਾਲ, ਕੁਲਵੰਤ ਸਿੰਘ ਬਿਸਨਗੜ੍ਹ, ਗੁਰਦੇਵ ਸਿੰਘ ਕਾਤਰੋਂ ਜਸਕਰਨ ਸਿੰਘ ਕੰਗਣਵਾਲ, ਮਾਨ ਸਿੰਘ ਗੁਰਮਾਂ ਦੀ ਚੋਣ ਕੀਤੀ ਗਈ ਹੈ।ਪੰਡਾਲ ਵਿਚ ਹਾਜ਼ਿਰ ਸਾਥੀਆਂ ਨੇ ਲੋਕ ਮੰਚ ਪੰਜਾਬ ਜਿੰਦਾਬਾਦ ਦੇ ਨਾਹਰਿਆਂ ਨਾਲ ਚੁਣੀ ਗਈ ਟੀਮ ਨੂੰ ਮੁਬਾਰਕਬਾਦ ਦਿੱਤੀ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media