ਹਰੇਕ ਧਾਰਮਿਕ ਪ੍ਰੌਗਰਾਮ ਬਾਅਦ ਬਾਜ਼ਾਰ ਦੀ ਸਫਾਈ ਕਰਨ ਦਾ ਲਿਆ ਸੰਕਲਪ
ਸਮਰਾਲਾ, 12 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਹਰ ਸਾਲ ਦੀ ਤਰ੍ਹਾਂ ਮਹਾਂਸ਼ਿਵਰਾਤਰੀ ਦੇ ਸ਼ੁਭ ਅਵਸਰ ਤੇ ਸਮਰਾਲਾ
ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਉਤੇ ਵੱਡੇ ਵੱਡੇ ਲੰਗਰਾਂ ਦਾ ਆਯੋਜਨ ਕੀਤਾ ਗਿਆ।ਇਸ ਵਾਰ ਇੱਕ ਵਿਲੱਖਣ ਚੀਜ ਦੇਖਣ ਨੂੰ ਮਿਲੀ ਕਿ ‘ਸਵੱਛ ਭਾਰਤ ਲਹਿਰ’ ਤੇ ਫੁੱਲ ਚੜਾਉਂਦੇ ਹੋਏ ਸ਼ਹਿਰ ਦੇ ਕੁੱਝ ਉੱਦਮੀ ਨੌਜਵਾਨਾਂ ਨੇ ਮੇਨ ਚੌਂਕ ਸਮਰਾਲਾ ਤੋਂ ਲੈ ਕੇ ਪੁਰਾਣੀ ਦਾਣਾ ਮੰਡੀ ਤੱਕ ਸਾਰੇ ਬਜ਼ਾਰ ਵਿੱਚ ਖਿਲਰਿਆ ਕੂੜਾ ਇਕੱਠਾ ਕਰਕੇ ਉਸ ਨੂੰ ਸ਼ਹਿਰ ਦੇ ਬਾਹਰ ਕੂੜੇ ਵਾਲੇ ਡੰਪ `ਤੇ ਸੁੱਟ ਦਿੱਤਾ।ਇਨ੍ਹਾਂ ਨੌਜਵਾਨਾਂ ਦੇ ਇਸ ਚੰਗੇ ਕਾਰਜ ਦੀ ਪੂਰੇ ਸ਼ਹਿਰ ਵਿੱਚ ਸਰਾਹਨਾ ਕੀਤੀ ਜਾ ਰਹੀ ਹੈ।ਇਸ ਸਫਾਈ ਮੁਹਿੰਮ ਵਿੱਚ ਭਾਗ ਲੈਣ ਵਾਲਿਆਂ ਵਿੱਚ ਪ੍ਰਮੁੱਖ ਤੌਰ `ਤੇ ਸੋਨੀ ਤਿਵਾੜੀ, ਐਡਵੋਕੇਟ ਵਿਨੈ ਕਸ਼ੱਅਪ, ਸਚਿਨ ਬੁੱਧੀਰਾਜਾ, ਸਿਕੰਦਰ ਸਿੰਘ, ਵਿੱਕੀ, ਰਾਜਾ ਜੱਗੀ, ਦੀਪ ਸਿੰਘ, ਅਜੈ ਕੁਮਾਰ, ਸੰਜੀਵ ਭਾਰਦਵਾਜ, ਦੀਪਕ ਬੁੱਧੀ ਰਾਜਾ, ਅਜੈ ਪੋਪਲੀ, ਦਾਨਿਸ਼ ਮੁਹੰਮਦ, ਗੁਰਪ੍ਰੀਤ ਸਿੰਘ, ਰਾਜੂ, ਮਨਜੀਤ ਸਿੰਘ, ਸੁੱਖਾ ਬਿੱਟੂ, ਮਨਜੀਤ ਸਿੰਘ ਆਦਿ ਸ਼ਾਮਲ ਸਨ।ਇਸ ਮੌਕੇ ਸੋਨੀ ਤਿਵਾੜੀ ਅਤੇ ਸਚਿਨ ਬੁੱਧੀਰਾਜਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਵਿੱਚ ਕੋਈ ਵੀ ਸ਼ੋਭਾ ਯਾਤਰਾ ਜਾਂ ਨਗਰ ਕੀਰਤਨ ਨਿਕਲੇਗਾ, ਉਸ ਤੋਂ ਬਾਅਦ ਸ਼ਹਿਰ ਦੇ ਬਜਾਰ ਵਿੱਚ ਸਫਾਈ ਕੀਤੀ ਜਾਵੇਗੀ।
Check Also
ਸ੍ਰੀ ਅਨੰਦਪੁਰ ਸਾਹਿਬ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰੇ ਹਾਦਸੇ ਪ੍ਰਤੀ ਪ੍ਰਗਟਾਈ ਸੰਵੇਦਨਾ
ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media