Saturday, March 14, 2026

ਸਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਗਹਿਰੀ ਮੰਡੀ, 14 ਫਰਵਰੀ (ਪੰਜਾਬ ਪੋਸਟ- ਡਾ. ਨਰਿੰਦਰ ਸਿੰਘ) – ਸਥਾਨਕ ਗੁਰਦੁਆਰਾ ਬਾਬਾ ਨਿਹਾਲ ਦਾਸ ਜੀ ਵਿਖੇ ਹਰ ਸਾਲ ਦੀ PPN1402201801ਤਰਾਂ ਦੋ ਦਿਨਾ ਸਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਜਿਸ ਵਿੱਚ ਨੇੜਲੇ ਪਿੰਡਾਂ ਵਿਚੋਂ ਵੱਡੀ ਗਿਣਤੀ `ਚ ਸੰਗਤਾਂ ਨੇ ਸ਼ਮੂਲੀਅਤ ਕੀਤੀ।ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਅਤੇ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਇਤਿਹਾਸਕ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਮੇਲੇ ਦੇ ਪਹਿਲੇ ਦਿਨ ਕੁਸ਼ਤੀਆਂ ਅਤੇ ਦੂਜੇ ਦਿਨ ਕਬੱਡੀ ਕਰਵਾਈ ਗਈ ਅਤੇ ਜੇਤੂਆਂ ਨੂੰ ਇਨਾਮਾਂ ਨਾਲ ਨਿਵਾਜ਼ਿਆ ਗਿਆ।
ਮੁੱਖ ਸੇਵਾਦਾਰ ਬਾਬਾ ਕਸ਼ਮੀਰ ਸਿੰਘ ਅਤੇ ਬਾਬਾ ਮੋਰ ਦਾਸ ਨੇ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ, ਬਖਸੀਸ਼ ਸਿੰਘ, ਸੁਖਬੀਰ ਸਿੰਘ ਬਿੱਟ, ਜਗਦੇਵ ਸਿੰਘ ਸੱਗੂ, ਸੁਰਿੰਦਰ ਸਿੰਘ ਸ਼ਿੰਦਾ, ਜੀਤ ਸਿੰਘ ਮੈਂਬਰ, ਬਲਵਿੰਦਰ ਸਿੰਘ ਬਿੱਲੂ, ਸਤਨਾਮ ਸਿੰਘ ਮਿਸਤਰੀ ਤੋਂ ਇਲਾਵਾ ਸ਼ਰਧਾਲੂ ਸੰਗਤਾਂ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply