Monday, December 23, 2024

ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਗੋਲਡਨ ਜੁਬਲੀ ਸਮਾਗਮ ਧੂਮਧਾਮ ਨਾਲ ਮਨਾਇਆ

ਬਠਿੰਡਾ, 18 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਐਸ.ਐਸ.ਡੀ ਗਰਲਜ਼ ਕਾਲਜ ਬਠਿੰਡਾ ਵੱਲੋਂ PPN1802201803ਗੋਲਡਨ ਜੁਬਲੀ (50ਵੀਂ ਵਰ੍ਹੇ ਗੰਢ 1967 ਤੋਂ 2017) ਨੂੰ ਸਮਰਪਿਤ ਕਾਲਜ ਦੀ ਮੈਨੇਜ਼ਮੈਂਟ ਦੀ ਨਿਗਰਾਨੀ ਹੇਠ ਮਨਾਇਆ ਗਿਆ।ਸਮਾਗਮ ਵਿੱਚ ਵਿੱਤ ਮੰੰਤਰੀ ਮਨਪ੍ਰੀਤ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਅਤੇ ਵਿੱਤ ਮੰਤਰੀ ਦੀ ਪਤਨੀ ਮੈਡਮ ਵੀਨੰੂ ਬਾਦਲ  ਵਿਸ਼ੇਸ਼ ਮਹਿਮਾਨ ਵੱਜੋਂ ਸ਼ਮਾ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਵਿਦਿਆਰਥੀਆਂ ਵੱਲੋਂ ਸਮਾਗਮ ਦੀ ਪ੍ਰਮਾਤਮਾ ਦਾ ਨਾਂ ਲੈਦਿਆ ਗਨੇਸ਼ ਵੰਦਨਾ ਉਪਰੰਤ ਕਾਮਰਸ ਵਿਭਾਗ ਵੱਲੋਂ ਕਾਲਜ ਦੇ 50 ਵੇਂ ਸਾਲ ਨੂੰ ਦਰਸਾਉਂਦੀ ਕੋਰੀਓਗ੍ਰਾਫ਼ੀ ‘ਸੁਨਹਿਰੀ ਸਫ਼ਰਨਾਮਾ’ ਪੇਸ਼ ਕੀਤੀ ਗਈ। ਇਨ੍ਹਾਂ ਤੋਂ ਬਿਨ੍ਹਾਂ ਗਣਿਤ ਵਿਭਾਗ ਵਲੋਂ ‘ਰਾਸ਼ਟਰੀ ਏਕਤਾ ਨੂੰ ਵੱਖ ਵੱਖ ਸੂਬਿਆਂ ਦੀਆਂ ਝਾਕੀਆਂ ਦਾ ਡਾਂਸ ਕਰਕੇ ਦਰਸਾਇਆ ਗਿਆ।ਪੰਜਾਬੀ ਵਿਭਾਗ ਵਲੋਂ ‘ਬੇਟੀ ਬਚਾਓ, ਰੁੱਖ ਲਗਾਓ,ਪਾਣੀ ਦਾ ਸਤਿਕਾਰ ਕਰੋਂ’, ਅੰਗਰੇਜ਼ੀ ਵਿਭਾਗ ਵੱਲੋਂ ਟਵਿੰਕਲ ਖੰਨਾ ਵੱਲੋਂ ਲਿਖੀ ਕਿਤਾਬ ‘ਦ ਲੈਜ਼ੇਂਡ ਆਫ਼ ਲਕਸ਼ਮੀ ਪ੍ਰਸਾਦ’ ਨਾਲ ਸਬੰਧਤ ਨਾਟਕ, ਕਵਿਤਾ, ਭੰਗੜਾ ਆਦਿ ਵੱਖ ਵੱਖ ਆਈਟਮਾਂ ਵੀ ਪੇਸ਼ ਕੀਤੀਆਂ ਗਈਆ।ਮੁੱਖ ਮਹਿਮਾਨ ਦੁਆਰਾ ਐਨ.ਐਸ.ਐਸ, ਰੈਡ ਰਿਬਨ, ਐਨ.ਸੀ.ਸੀ, ਵਾਈ.ਆਰ.ਸੀ, ਯੂਥ ਕਲੱਬ, ਪਾਰਲੀਮੈਂਟ ਮੁਕਾਬਲਾ, ਯੂਥ ਫੈਸਟੀਵਲ, ਯੂ.ਜੀ.ਸੀ ਨੈਟ ਅਤੇ ਅਕਾਦਮਿਕ ਖੇਤਰ ਵਿੱਚ ਵਧੀਆ ਸਥਾਨ ਹਾਸਲ ਕਰਨ ਵਾਲੇ ਲਗਭਗ 140 ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਦੇ 50 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਕਾਲਜ ਸਟਾਫ਼ ਨੂੰ ਵੀ ਸਨਮਾਨਿਤ ਕੀਤਾ ਗਿਆ।
ਮੁੱਖ ਮਹਿਮਾਨ ਮਨਪ੍ਰੀਤ ਬਾਦਲ ਦੁਆਰਾ ਕਾਲਜ ਦੀ ਮੈਨੇਜ਼ਮੈਂਟ ਅਤੇ ਪ੍ਰਿੰਸੀਪਲ ਨੂੰ ਵੀ ਇਸ ਦੌਰਾਨ ਵਧੀਆ ਸਫ਼ਰ ਕਰਨ ਦੀ ਵਧਾਈ ਦਿੰਦਿਆ ਭਵਿੱਖ ਵਿੱਚ ਵੀ ਬਿਹਤਰ ਪ੍ਰਦਰਸ਼ਨ ਕਰਨ ਲਈ ਸ਼ੁਭਇੱਛਾਵਾਂ ਦਿੱਤੀਆਂ, ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਾਬਾਸ਼ ਦਿੰਦਿਆਂ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।ਅੰਤ ਵਿੰਚ ਸੰਦੀਪ ਬਾਘਲਾ ਦੁਆਰਾ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਮੰਚ ਸੰਚਾਲਨ ਡਾ: ੳੂਸ਼ਾ ਸ਼ਰਮਾ ਅਤੇ ਡਾ: ਸਿਮਰਜੀਤ ਕੌਰ ਵੱਲੋਂ ਬਾਖੂਬੀ ਕੀਤਾ ਗਿਆ।ਐਸ.ਐਸ.ਡੀ ਗਰੁੱਪ ਪ੍ਰਧਾਨ ਸੋਮਨਾਥ ਬਾਘਲਾ, ਸਭਾ ਪ੍ਰਧਾਨ ਪ੍ਰਮੋਦ ਮਿੱਤਲ, ਯਸ਼ਵੰਤ ਰਾਏ ਸਿੰਗਲਾ, ਜੇ.ਕੇ ਗੁਪਤਾ, ਅਜੈ ਗੁਪਤਾ ਅਤੇ ਪ੍ਰਿ੍ਰਸੀਪਲ ਡਾ: ਪਰਮਿੰਦਰ ਕੌਰ ਤਾਂਘੀ ਨੇ ਸਾਰੇ ਸਮਾਗਮ ਨੂੰ ਸਫ਼ਲ ਕਰਨ ਲਈ ਦਿਨ ਰਾਤ ਇਕ ਕਰ ਦਿੱਤਾ ਸੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply