ਅੰਮ੍ਰਿਤਸਰ, 26 ਫਰਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਸਹਿਯੋਗ ਨਾਲ ਪੰਜਾਬੀ ਸ਼ਾਇਰਾ ਪ੍ਰੋ.
ਮਧੂ ਭਾਸਕਰ ਸ਼ਰਮਾ ਦੁਆਰਾ ਲਿਪੀਅੰਤਰ ਪੁਸਤਕ ‘ਛੋਟਾ ਸ਼ਹਿਜਾਦਾ’ ਦਾ ਲੋਕ ਅਰਪਣ ਸਥਾਨਕ ਹੋਟਲ ਵਿਖੇ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ. ਬਿਕਰਮ ਸਿੰਘ ਘੁੰਮਣ ਸਾਬਕਾ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼ਾਮਲ ਹੋਏ, ਜਦਕਿ ਪ੍ਰਧਾਨਗੀ ਮੰਡਲ ਵਿੱਚ ਡਾ. ਇਕਬਾਲ ਕੌਰ ਸੌਂਦ, ਡਾ. ਲਖਵਿੰਦਰ ਸਿੰਘ ਗਿੱਲ, ਮੈਡਮ ਸਨੇਹ ਡੀ.ਈ.ਓ ਐਲੀਮੈਂਟਰੀ ਗੁਰਦਾਸਪੁਰ, ਫਾਊਂਡੇੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਜਗੀਰ ਸਿੰਘ ਤੇ ਡਾ. ਅੰਮ੍ਰਿਤਪਾਲ ਸ਼ਾਮਲ ਹੋਏ।ਸਮਾਗਮ ਵਿੱਚ ਵਿਚਾਰ ਪੇਸ਼ ਕਰਦਿਆਂ ਡਾ. ਘੁੰਮਣ ਨੇ ਕਿਹਾ ਕਿ ਦੂਸਰੀ ਭਾਸ਼ਾ ਵਿਚੋਂ ਲਿਪੀਅੰਤਰ ਕਰਕੇ ਕਿਸੇ ਹੋਰ ਭਾਸ਼ਾ ਵਿੱਚ ਲਿਖਣਾ ਬਹੁਤ ਔਖਾ ਤੇ ਕਠਿਨ ਕਾਰਜ ਹੈ, ਜਿਸ ਨੂੰ ਪ੍ਰੋ. ਮਧੂ ਨੇ ਬਾਖੂਬੀ ਨਿਭਾਇਆ ਹੈ।ਉਹਨਾਂ ਕਿਹਾ ਕਿ ਇਹ ਹੋਰ ਵੀ ਸਲਾਹੁਣਯੋਗ ਹੈ ਕਿ ਇਸ ਰਚਨਾ ਦੀ ਮੂਲ ਭਾਵਨਾ ਤੇ ਉਹਨਾਂ ਦੀ ਸੰਸਕ੍ਰਿਤੀ ਨੂੰ ਕਾਇਮ ਰੱਖਿਆ ਗਿਆ ਹੈ ਤੇ ਪੰਜਾਬੀ ਪਾਠਕ ਇਸ ਪੁਸਤਕ ਨੂੰ ਫਰੈਂਚ ਤੇ ਅੰਗਰੇਜੀ ਵਾਂਗ ਪੜ੍ਹ ਕੇ ਹੀ ਅਨੰਦ ਮਾਨਣਗੇ।ਡਾ. ਲਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਪ੍ਰੋ. ਮਧੂ ਦੇ ਇਸ ਕਾਰਜ ਨਾਲ ਸਾਨੂੰ ਹੋਰ ਭਾਸ਼ਾਵਾਂ ਦੀਆਂ ਰਚਨਾਵਾਂ ਬਾਰੇ ਪੜ੍ਹ ਕੇ ਚੰਗਾ ਲਗੇਗਾ ਤੇ ਇਸ ਨਾਲ ਪੰਜਾਬੀ ਸ਼ਾਹਿਤ ਹੋਰ ਵਧੀਆ ਹੋਵੇਗਾ। ਡਾ. ਇਕਬਾਲ ਕੌਰ ਸੌਂਧ ਨੇ ਕਿਹਾ ਕਿ ਪ੍ਰੋ. ਮਧੂ ਦੀ ਸ਼ਖੀਸਅਤ ਬਹੁਤ ਪ੍ਰਭਾਵਸ਼ਾਲੀ ਤੇ ਮਿਲਣਸਾਰ ਹੈ, ਉਸ ਦੇ ਇਸ ਨਿਵੇਕਲੇ ਕਦਮ ਨਾਲ ਸਾਹਿਤ ਜਗਤ ਵਿੱਚ ਉਸ ਦੀ ਪਹਿਚਾਨ ਹੋ ਵੀ ਨਿਖਰੇਗੀ।
ਇਸ ਮੌਕੇ ਮੈਡਮ ਸਨੇਹ, ਕ੍ਰਿਪਾਲ ਵਿਜ, ਮਾਸਟਰ ਗੁਰਦੇਵ ਸਿੰਘ ਭਰੋਵਾਲ, ਹਰਜਿੰਦਰਪਾਲ ਸਿੰਘ ਪੰਨੂ, ਸੁਧੀਰ ਢੰਡ, ਕਸ਼ਮੀਰ ਸਿੰਘ, ਮੈਡਮ ਰੰਧਾਵਾ, ਮਾਸਟਰ ਕੁੰਵਰ, ਆਰਟਿਸਟ ਸੁਵਿਧਾ, ਡਾ. ਬਲਵਿੰਦਰ ਸਿੰਘ, ਡਾ. ਸ਼ੁਭਕਰਮਨ ਤੇ ਸ਼ਾਇਰਾ ਸਿਮਰਜੀਤ ਸਿਮਰ ਨੇ ਵੀ ਵਿਚਾਰ ਪੇਸ਼ ਕੀਤੇ।ਹਰਮੀਤ ਕੌਰ ਨੇ ਬਾਹਰੋਂ ਭੇਜੇ ਗਏ ਵਧਾਈ ਸੁਨੇਹੇ ਪੜ੍ਹ ਕੇ ਸੁਣਾਏ।ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਕੱਤਰ ਭੂਪਿੰਦਰ ਸਿੰਘ ਸੰਧੂ ਨੇ ਸਮੁੱਚੇ ਸਮਾਗਮ ਦੇ ਮੰਚ ਨੂੰ ਵਿਧੀਵੱਤ ਢੰੰਗ ਨਾਲ ਚਲਾਇਆ ਤੇ ਇਸ ਸਮਾਗਮ ਨੂੰ ਇਕ ਯਾਦਗਾਰੀ ਸਮਾਗਮ ਕਿਹਾ।ਇਸ ਮੌਕੇ ਪ੍ਰੋ. ਏ.ਕੇ ਚੁੱਘ, ਪ੍ਰੋ. ਐਨ.ਕੇ ਓਬਰਾਏ, ਐਸ.ਕੇ ਸਰਪਾਲ, ਹਰਿੰਦਰ ਸਿੰਘ ਤੇ ਸਤਨਾਮ ਸਿੰਘ ਪਾਖਰਪੁਰਾ ਸਮੇਤ ਵੱਡੀ ਗਿਣਤੀ ਵਿੱਚ ਸ਼ਖਸ਼ੀਅਤਾਂ ਨੇ ਇਸ ਮੌਕੇ ਸ਼ਮੂਲੀਅਤ ਕੀਤੀ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media